ਚੰਡੀਗੜ੍ਹ ਵਿੱਚ ਡਾ. ਅਗਰਵਾਲ ਆਈ ਹਸਪਤਾਲ ਦੀ ਇਕਾਈ, ਮਿਰਚੀਆਜ਼ ਲੇਜ਼ਰ ਆਈ ਕਲੀਨਿਕ ਦਾ ਉਦਘਾਟਨ
ਟ੍ਰਾਈ-ਸਿਟੀ ਨੂੰ ਮਿਲਿਆ 15,000 ਵਰਗ ਫੁੱਟ ਦਾ ਅਡਵਾਂਸ ਆਈਕੇਅਰ ਹੱਬ — ਹੁਣ ਦੋਗੁਣੀ ਸਹੂਲਤਾਂ, ਵਿਸ਼ਾਲ ਪਹੁੰਚ ਨਾਲ
ਹਸਪਤਾਲ ਨੇ ਐਲਾਨ ਕੀਤਾ ਹੈ ਕਿ 30 ਸਤੰਬਰ 2025 ਤੱਕ ਸੀਨੀਅਰ ਸਿਟੀਜ਼ਨਜ਼ (ਉਮਰ 50 ਸਾਲ ਅਤੇ ਇਸ ਤੋਂ ਵੱਧ) ਲਈ ਮੁਫ਼ਤ ਅੱਖਾਂ ਦੀ ਸਲਾਹ ਉਪਲਬਧ ਰਹੇਗੀ। ਇਸਦੇ ਨਾਲ ਹੀ, ਪਹਿਲੀ ਵਾਰ 13 ਅਤੇ 14 ਸਤੰਬਰ 2025 ਨੂੰ “ਥੈਰੇਪਿਊਟਿਕ ਗਲਾਸ ਰਿਮੂਵਲ – ਸਮਾਈਲ ਸਰਜਰੀ” ‘ਤੇ 20% ਡਿਸਕਾਉਂਟ ਦੀ ਖ਼ਾਸ ਪੇਸ਼ਕਸ਼ ਵੀ ਕੀਤੀ ਜਾਵੇਗੀ।
ਚੰਡੀਗੜ੍ਹ / 2 ਸਤੰਬਰ 2025 – ਡਾ. ਅਗਰਵਾਲਜ਼ ਆਈ ਹਸਪਤਾਲ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਆਈਕੇਅਰ ਨੈਟਵਰਕ ਹੈ 10 ਦੇਸ਼ਾਂ ਵਿੱਚ 250 ਤੋਂ ਵੱਧ ਹਸਪਤਾਲਾਂ ਨਾਲ, ਨੇ ਅੱਜ ਚੰਡੀਗੜ੍ਹ ਵਿੱਚ ਆਪਣੇ ਨਵੇਂ ਵਿਸਤਾਰਿਤ ਅਤੇ ਅੱਪਗ੍ਰੇਡ ਕੀਤੇ ਗਏ ਫੈਸਿਲਟੀ ਦੇ ਗ੍ਰੈਂਡ ਓਪਨਿੰਗ ਦਾ ਐਲਾਨ ਕੀਤਾ। ਸੈਕਟਰ 22A ਵਿੱਚ ਸਥਿਤ ਮਿਰਚਿਆਜ਼ ਲੇਜ਼ਰ ਆਈ ਕਲਿਨਿਕ, ਜੋ ਹੁਣ 15,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਦਾ ਉਦਘਾਟਨ ਡਾ. ਅਸ਼ਰ ਅਗਰਵਾਲ, ਚੀਫ ਬਿਜ਼ਨਸ ਅਫਸਰ, ਡਾ. ਅਗਰਵਾਲਜ਼ ਆਈ ਹਸਪਤਾਲ ਅਤੇ ਡਾ. ਰਾਜੀਵ ਮਿਰਚਿਆ, ਹੈੱਡ – ਕਲੀਨਿਕਲ ਸਰਵਿਸਜ਼, ਮਿਰਚਿਆਜ਼ ਲੇਜ਼ਰ ਆਈ ਕਲਿਨਿਕ (ਜੋ ਕਿ ਡਾ. ਅਗਰਵਾਲਜ਼ ਆਈ ਹਸਪਤਾਲ ਦੀ ਇਕ ਯੂਨਿਟ ਹੈ) ਵੱਲੋਂ ਕੀਤਾ ਗਿਆ।
ਛੇ ਦਹਾਕਿਆਂ ਤੋਂ ਵੱਧ ਦੀ ਵਿਰਾਸਤ ਨਾਲ, ਡਾ. ਅਗਰਵਾਲਜ਼ ਆਈ ਹਸਪਤਾਲ ਭਾਰਤ ਭਰ ਦੀਆਂ ਕਮਿਊਨਿਟੀਆਂ ਤੱਕ ਅਗੇਤੀ ਤਕਨੀਕ, ਗਲੋਬਲ ਤਜਰਬੇ ਅਤੇ ਦਿਲੋਂ ਕੀਤੀ ਜਾਣ ਵਾਲੀ ਦੇਖਭਾਲ ਲਿਆਉਣ ਵਿੱਚ ਅਗਵਾਈ ਕਰ ਰਿਹਾ ਹੈ। ਟ੍ਰਾਈ-ਸਿਟੀ ਖੇਤਰ ਵਿੱਚ ਇਹ ਗਰੁੱਪ ਸਭ ਤੋਂ ਵੱਡੇ ਆਈਕੇਅਰ ਨੈਟਵਰਕਸ ਵਿੱਚੋਂ ਇੱਕ ਹੈ, ਜੋ ਆਪਣੇ ਹਸਪਤਾਲਾਂ ਰਾਹੀਂ ਚੰਡੀਗੜ੍ਹ, ਮੋਹਾਲੀ, ਪੰਚਕੁਲਾ, ਮਾਂਸਾ ਦੇਵੀ, ਬਰਨਾਲਾ ਅਤੇ ਰਾਇਕੋਟ ਵਿੱਚ ਹਰ ਮਹੀਨੇ ਹਜ਼ਾਰਾਂ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਛੋਟੇ ਸ਼ਹਿਰਾਂ ਵਿੱਚ ਆਉਟਰੀਚ ਕੈਂਪਾਂ ਰਾਹੀਂ ਵੀ ਨਿਰੰਤਰ ਆਈਕੇਅਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਨਵੀਂ ਵਿਸਤਾਰਿਤ ਮਿਰਚਿਆਜ਼ ਲੇਜ਼ਰ ਆਈ ਕਲਿਨਿਕ, ਜੋ ਪਹਿਲਾਂ ਹੀ ਅਡਵਾਂਸ ਆਈਕੇਅਰ ਲਈ ਭਰੋਸੇਮੰਦ ਨਾਮ ਹੈ, ਨੇ ਆਪਣੀ ਕਲੀਨਿਕਲ ਸਪੇਸ ਨੂੰ ਦੋਗੁਣਾ ਕਰ ਦਿੱਤਾ ਹੈ ਅਤੇ ਵਿਸ਼ਵ-ਪੱਧਰੀ ਇੰਫਰਾਸਟਰੱਕਚਰ ਸ਼ਾਮਲ ਕਰਕੇ ਹੁਣ ਸਾਰੀਆਂ ਆਈ ਟ੍ਰੀਟਮੈਂਟਸ ਇਕ ਹੀ ਛੱਤ ਹੇਠਾਂ ਮੁਹੱਈਆ ਕਰਵਾ ਰਿਹਾ ਹੈ। ਇਹ ਫੈਸਿਲਟੀ ਅਡਵਾਂਸ ਰੋਬੋਟਿਕ ਕੈਟਾਰੈਕਟ ਸਰਜਰੀ, SMILE ਅਤੇ LASIK ਲਈ ਸਮਰਪਿਤ ਰਿਫਰੈਕਟਿਵ ਲੇਜ਼ਰ ਸੂਟ, ਅਡਵਾਂਸ ਰੇਟਿਨਾ ਅਤੇ ਵਾਈਟ੍ਰੋਰੇਟਿਨਲ ਸਰਵਿਸਜ਼, ਗਲੂਕੋਮਾ ਅਤੇ ਕੋਰਨੀਆ ਕੇਅਰ, ਓਕੂਲੋਪਲਾਸਟੀ, ਸਕੁਇੰਟ ਅਤੇ ਪੀਡਿਆਟ੍ਰਿਕ ਆਫਥੈਮੋਲੋਜੀ ਦੇ ਨਾਲ-साथ ਪੂਰਾ ਆਪਟਿਕਲ ਸੈਟਅੱਪ ਅਤੇ ਫਾਰਮੇਸੀ ਨਾਲ ਸਜਜ਼ਿਤ ਹੈ।
ਡਾ. ਅਸ਼ਰ ਅਗਰਵਾਲ, ਮੁੱਖ ਕਾਰੋਬਾਰੀ ਅਧਿਕਾਰੀ, ਡਾ. ਅਗਰਵਾਲਜ਼ ਆਈ ਹਸਪਤਾਲ ਨੇ ਕਿਹਾ: “ਪੰਜਾਬ ਅਤੇ ਟ੍ਰਾਈ-ਸਿਟੀ ਸਾਡੇ ਲਈ ਤਰਜੀਹੀ ਬਾਜ਼ਾਰ ਹਨ ਅਤੇ ਇਹ ਅਪਗ੍ਰੇਡ ਕੀਤੀ ਗਈ ਸਹੂਲਤ ਖੇਤਰ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। ਡਾ. ਅਗਰਵਾਲਜ਼ ਆਈ ਹਸਪਤਾਲ ਟ੍ਰਾਈ-ਸਿਟੀ ਦੇ ਸਭ ਤੋਂ ਵੱਡੇ ਆਈਕੇਅਰ ਨੈਟਵਰਕਸ ਵਿੱਚੋਂ ਇੱਕ ਹੈ ਅਤੇ ਇਹ ਕੇਂਦਰ ਵਿਸ਼ਵ-ਪੱਧਰੀ ਤਕਨਾਲੋਜੀ ਨਾਲ ਅੱਖਾਂ ਦੀਆਂ ਸਭ ਤੋਂ ਜਟਿਲ ਸਥਿਤੀਆਂ ਦਾ ਪ੍ਰਬੰਧਨ ਕਰਨ ਲਈ ਪੂਰੀ ਤਰ੍ਹਾਂ ਲੈਸ ਹੈ। ਸਾਡਾ ਉਦੇਸ਼ ਹੈ ਕਿ ਰੋਬੋਟਿਕ ਮੋਤੀਆਬਿੰਦ ਸਰਜਰੀ ਤੋਂ ਲੈ ਕੇ ਜਟਿਲ ਰੇਟਿਨਾ ਪ੍ਰਕਿਰਿਆਵਾਂ ਅਤੇ ਰਿਫਰੈਕਟਿਵ ਸੁਧਾਰਾਂ ਤੱਕ ਦੇ ਉੱਨਤ ਇਲਾਜ ਸਭ ਲਈ ਪਹੁੰਚਯੋਗ ਬਣਾਏ ਜਾਣ।”
ਡਾ. ਰਾਜੀਵ ਮਿਰਚੀਆ, ਮੁਖੀ – ਕਲੀਨਿਕਲ ਸੇਵਾਵਾਂ, ਮਿਰਚੀਆਜ਼ ਲੇਜ਼ਰ ਆਈ ਕਲੀਨਿਕ (ਡਾ. ਅਗਰਵਾਲਜ਼ ਆਈ ਹਸਪਤਾਲ ਦੀ ਇਕ ਯੂਨਿਟ) ਨੇ ਕਿਹਾ: “ਇਸ ਵਿਸਥਾਰ ਨਾਲ, ਮਿਰਚੀਆਜ਼ ਲੇਜ਼ਰ ਆਈ ਕਲੀਨਿਕ, ਡਾ. ਅਗਰਵਾਲਜ਼ ਆਈ ਹਸਪਤਾਲ, ਚੰਡੀਗੜ੍ਹ ਦੀ ਇਕ ਯੂਨਿਟ, ਖੇਤਰ ਦੇ ਸਭ ਤੋਂ ਅਡਵਾਂਸ ਆਈਕੇਅਰ ਸੈਂਟਰ ਵਜੋਂ ਉਭਰਿਆ ਹੈ। ਸਪੇਸ ਨੂੰ ਦੋਗੁਣਾ ਕਰਨ ਦੇ ਨਾਲ ਅਸੀਂ ਅਗਲੀ ਪੀੜ੍ਹੀ ਦੀਆਂ ਨਵੀਨਤਾਵਾਂ ਸ਼ਾਮਲ ਕੀਤੀਆਂ ਹਨ। ਸਾਡਾ ਟੀਚਾ ਸਧਾਰਨ ਹੈ – ਇਹ ਯਕੀਨੀ ਬਣਾਉਣਾ ਕਿ ਟ੍ਰਾਈ-ਸਿਟੀ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਘਰ ਦੇ ਨੇੜੇ ਹੀ ਵਿਸ਼ਵ-ਪੱਧਰੀ ਅੱਖਾਂ ਦੀ ਦੇਖਭਾਲ ਮਿਲੇ। ਚਾਹੇ ਇਹ ਸ਼ੁਰੂਆਤੀ ਤਸ਼ਖੀਸ ਹੋਵੇ, ਸ਼ੁੱਧਤਾ ਨਾਲ ਕੀਤੀ ਜਾਣ ਵਾਲੀ ਸਰਜਰੀ ਹੋਵੇ ਜਾਂ ਵਿਅਕਤੀਗਤ ਪੋਸਟ-ਆਪਰੇਟਿਵ ਕੇਅਰ, ਅਸੀਂ ਮਾਹਰਾਂ ਦੀ ਉੱਚ-ਹੁਨਰਮੰਦ ਟੀਮ ਦੁਆਰਾ ਸਮਰਥਿਤ ਕਲੀਨਿਕਲ ਉੱਤਮਤਾ ਲਈ ਵਚਨਬੱਧ ਹਾਂ। ਇਸਦੇ ਨਾਲ ਹੀ, ਅਸੀਂ 30 ਸਤੰਬਰ 2025 ਤੱਕ ਸੀਨੀਅਰ ਸਿਟੀਜ਼ਨਜ਼ (50 ਸਾਲ ਅਤੇ ਇਸ ਤੋਂ ਵੱਧ ਉਮਰ) ਲਈ ਮੁਫ਼ਤ ਅੱਖਾਂ ਦੀ ਸਲਾਹ ਦੇ ਰਹੇ ਹਾਂ। ਇਸ ਤੋਂ ਇਲਾਵਾ, 13 ਅਤੇ 14 ਸਤੰਬਰ 2025 ਨੂੰ “ਥੈਰੇਪਿਊਟਿਕ ਗਲਾਸ ਰਿਮੂਵਲ – ਸਮਾਈਲ ਸਰਜਰੀ” ‘ਤੇ 20% ਡਿਸਕਾਉਂਟ ਦੀ ਖ਼ਾਸ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।”
1957 ਵਿੱਚ ਚੇਨੱਈ ਵਿੱਚ ਸਥਾਪਿਤ, ਡਾ. ਅਗਰਵਾਲਜ਼ ਆਈ ਹਸਪਤਾਲ ਅੱਜ ਭਾਰਤ ਦੇ ਸਭ ਤੋਂ ਵੱਡੇ ਆਈ ਹਸਪਤਾਲ ਨੈਟਵਰਕਸ ਵਿੱਚੋਂ ਇੱਕ ਬਣ ਗਿਆ ਹੈ, ਜਿਸ ਦੇ 250 ਸੈਂਟਰ ਭਾਰਤ ਅਤੇ ਅਫ਼ਰੀਕਾ ਭਰ ਵਿੱਚ ਫੈਲੇ ਹੋਏ ਹਨ। ਆਫਥੈਮੋਲੋਜੀ ਵਿੱਚ ਨਵੀਨਤਾਵਾਂ ਦੇ ਅਗਵਾਨ ਵਜੋਂ ਜਾਣਿਆ ਜਾਣ ਵਾਲਾ ਇਹ ਹਸਪਤਾਲ ਮੋਤੀਆਬਿੰਦ, ਕੋਰਨੀਆ, ਰੇਟਿਨਾ, ਗਲੂਕੋਮਾ, ਸਕੁਇੰਟ, ਪੀਡਿਆਟ੍ਰਿਕ ਆਫਥੈਮੋਲੋਜੀ, ਰਿਫਰੈਕਟਿਵ ਏਰਰਜ਼ ਅਤੇ ਹੋਰ ਬਿਮਾਰੀਆਂ ਲਈ ਅਡਵਾਂਸ ਇਲਾਜ ਪ੍ਰਦਾਨ ਕਰਦਾ ਹੈ। ਚੰਡੀਗੜ੍ਹ ਵਿੱਚ ਇਹ ਵਿਸਥਾਰ ਇਸਦੀ ਯਾਤਰਾ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕੱਟਿੰਗ-ਐਜ ਆਈਕੇਅਰ ਨੂੰ ਕਮਿਊਨਿਟੀਆਂ ਦੇ ਹੋਰ ਨੇੜੇ ਲਿਆਉਂਦਾ ਹੈ।