ਸਾਈਬਰ ਧੋਖਾਧੜੀ ਕਰਨ ਵਾਲਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 9 ਅਗਸਤ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰਪਾਲ ਸਿੰਘ ਪੀ.ਪੀ.ਐਸ. ਡੀ.ਸੀ.ਪੀ. (ਇੰਨਵੈਸਟੀਗੇਸ਼ਨ) ਅਤੇ ਵੈਭਵ ਸਹਿਗਲ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪੀ.ਬੀ.ਆਈ., ਲੁਧਿਆਣਾ ਦੀ ਅਗਵਾਈ ਹੇਠ ਸਾਈਬਰ ਧੋਖਾਧੜੀ ਕਰਨ ਵਾਲਾ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ, ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਪੀ.ਬੀ.ਆਈ. ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਸਤਬੀਰ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਪੁਲਿਸ ਟੀਮ ਏ . ਐਸ.ਆਈ। .ਭੁਪਿੰਦਰ ਸਿੰਘ ਸਮੇਤ ਕਰਮਚਾਰੀਆਂ ਨੇ ਸਾਲ 2024 ਸਾਈਬਰ ਧੋਖਾਧੜੀ ਕਰਨ ਵਾਲੇ ਮੁੱਕਦਮਾ ਨੰਬਰ 38/2024 ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸਨੇ ਪੀੜਤ ਨੂੰ ਪੇ ਟੀ ਐਮ ਸਕੈਨਰ ਲਗਾਉਣ ਦਾ ਝਾਂਸੇ ਦੇ ਕੇ ਪੀੜਤ ਦੇ ਬੈਂਕ ਖਾਤਾ ਵਿੱਚੋਂ ਆਪਣੇ ਬੈਂਕ ਖਾਤਾ ਵਿੱਚ ਕਰੀਬ 2,58,000/- ਰੁਪਏ ਧੋਖੇ ਨਾਲ ਹਾਸਲ ਕੀਤੇ ਸਨ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਜਾਰੀ ਹੈ।