ਗਰਮ ਰੁੱਤ ਦੀਆਂ 69ਵੀਆਂ ਜੋਨਲ ਹਾਕੀ ਖੇਡਾਂ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅਸ਼ੋਕ ਵਰਮਾ
ਤਲਵੰਡੀ ਸਾਬੋ ,9 ਅਗਸਤ 2025 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਟੂਰਨਾਮੈਂਟ ਕਮੇਟੀ ਤਲਵੰਡੀ ਸਾਬੋ ਦੇ ਪ੍ਰਧਾਨ ਮੁੱਖ ਅਧਿਆਪਕ ਅਵਤਾਰ ਸਿੰਘ ਲਾਲੇਆਣਾ ਦੀ ਅਗਵਾਈ ਵਿੱਚ 69 ਵੀਆਂ ਗਰਮ ਰੁੱਤ ਖੇਡਾਂ ਹਾਕੀ ਦੇ ਮੁਕਾਬਲੇ ਅਕਾਲ ਅਕੈਡਮੀ ਬਾਘਾ ਵਿਖੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅਮ ਪਰਾਸ਼ਰ ਵਲੋਂ ਕੀਤਾ ਗਿਆ। ਉਹਨਾਂ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੋਨਲ ਟੂਰਨਾਮੈਂਟ ਕਮੇਟੀ ਦੇ ਵਿੱਤ ਸਕੱਤਰ ਹਰਮੰਦਰ ਸਿੰਘ ਸਟੇਟ ਐਵਾਰਡੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਹਨਾਂ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਜਨਰਲ ਸਕੱਤਰ ਗੁਰਜੰਟ ਸਿੰਘ ਡੀ ਪੀ ਈ ਨੇ ਦੱਸਿਆ ਕਿ 69 ਵੀਆਂ ਜੋਨ ਪੱਧਰੀ ਖੇਡਾਂ ਹਾਕੀ ਅੰਡਰ 14 ਮੁੰਡੇ ਵਿੱਚ ਸੁਦੇਸ਼ ਵਾਟਿਕਾ ਕਾਨਵੇਂਟ ਸਕੂਲ ਭਾਗੀਵਾਂਦਰ ਨੇ ਪਹਿਲਾ,ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਜਾ, ਅਕਾਲ ਅਕੈਡਮੀ ਬਾਘਾ ਨੇ ਤੀਜਾ,ਅੰਡਰ 14 ਕੁੜੀਆਂ ਵਿੱਚ ਅਕਾਲ ਅਕੈਡਮੀ ਬਾਘਾ ਨੇ ਪਹਿਲਾ,ਸੁਦੇਸ਼ ਵਾਟਿਕਾ ਕਾਨਵੇਂਟ ਸਕੂਲ ਭਾਗੀਵਾਂਦਰ ਨੇ ਦੂਜਾ,ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਜਾ, ਅੰਡਰ 17 ਮੁੰਡੇ ਵਿੱਚ ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਪਹਿਲਾ, ਸੁਦੇਸ਼ ਵਾਟਿਕਾ ਕਾਨਵੇਂਟ ਸਕੂਲ ਭਾਗੀਵਾਂਦਰ ਨੇ ਦੂਜਾ,ਅਕਾਲ ਅਕੈਡਮੀ ਬਾਘਾ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਸੁਦੇਸ਼ ਵਾਟਿਕਾ ਕਾਨਵੇਂਟ ਸਕੂਲ ਭਾਗੀਵਾਂਦਰ ਨੇ ਪਹਿਲਾ, ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਦੂਜਾ,ਅਕਾਲ ਅਕੈਡਮੀ ਬਾਘਾ ਨੇ ਤੀਜਾ, ਅੰਡਰ 19 ਮੁੰਡੇ ਵਿੱਚ ਅਕਾਲ ਅਕੈਡਮੀ ਬਾਘਾ ਨੇ ਪਹਿਲਾ, ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਦੂਜਾ ਅੰਡਰ 19 ਕੁੜੀਆਂ ਵਿੱਚ ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਪਹਿਲਾ,ਅਕਾਲ ਅਕੈਡਮੀ ਬਾਘਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਤੱਗੜ, ਤੇਜਿੰਦਰ ਕੁਮਾਰ, ਸਰਬਜੀਤ ਸਿੰਘ,ਕਿਰਨਪਾਲ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ।