ਆਪਸੀ ਵਿਸ਼ਵਾਸ, ਸਨਮਾਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ ਰੱਖੜੀ : ਬ੍ਰਮ ਸ਼ੰਕਰ ਜਿੰਪਾ
-ਰੱਖੜੀ ਮੌਕੇ ਵਿਧਾਇਕ ਜਿੰਪਾ ਨੂੰ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਦੀਆਂ ਸਾਧਵੀਆਂ ਨੇ ਬੰਨ੍ਹੀ ਰੱਖੜੀ
ਹੁਸ਼ਿਆਰਪੁਰ, 9 ਅਗਸਤ :
ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਦੀ ਸਾਧਵੀ ਸ਼ੰਕਰਪ੍ਰੀਤਾ ਭਾਰਤੀ ਅਤੇ ਸਾਧਵੀ ਅੰਜਲੀ ਭਾਰਤੀ ਨੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੂੰ ਰੱਖੜੀ ਬੰਨ੍ਹ ਕੇ ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦੀ ਪ੍ਰੰਪਰਾ ਨਿਭਾਈ। ਇਸ ਮੌਕੇ ਵਿਧਾਇਕ ਜਿੰਪਾ ਨੇ ਸਾਧਵੀਆਂ ਨੂੰ ਇਸ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੱਖੜੀ ਕੇਵਲ ਭਰਾ-ਭੈਣ ਦੇ ਰਿਸ਼ਤੇ ਤੱਕ ਸੀਮਤ ਨਹੀਂ ਹੈ ਬਲਕਿ ਇਹ ਆਪਸੀ ਵਿਸ਼ਵਾਸ, ਸਨਮਾਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ।
ਵਿਧਾਇਕ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਰੱਖੜੀ ਦਾ ਤਿਉਹਾਰ ਏਕਤਾ, ਭਾਈਚਾਰੇ ਅਤੇ ਸਨੇਹ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਸਮਾਜ ਵਿਚ ਪ੍ਰੇਮ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਬਣਾਏ ਰੱਖਣਾ ਸਾਰਿਆਂ ਦਾ ਕਰਤੱਵ ਹੈ। ਸਾਧਵੀਆਂ ਨੇ ਵਿਧਾਇਕ ਦੀ ਲੰਬੀ ਉਮਰ ਅਤੇ ਸਮਾਜ ਸੇਵਾ ਵਿਚ ਲਗਾਤਾਰ ਸਫ਼ਲਤਾ ਦੀ ਕਾਮਨਾ ਕੀਤੀ।
ਇਸ ਮੌਕੇ ਵਿਧਾਇਕ ਜਿੰਪਾ ਨੇ ਰੱਖੜੀ ਦੀ ਵਧਾਈ ਦਿੰਦਿਆਂ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਦੁਆਰਾ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸੰਸਥਾਨ ਵੱਲੋਂ ਅਧਿਆਤਮਕ ਜਾਗਰਣ, ਨਸ਼ਾ ਮੁਕਤੀ, ਮਹਿਲਾ ਸਸ਼ਕਤੀਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਸਥਾਨ ਸਾਡੇ ਸਮਾਜ ਦੀ ਨੈਤਿਕ ਅਤੇ ਸੰਸਕ੍ਰਿਤਿਕ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਵਿਧਾਇਕ ਨੇ ਸਾਰਿਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਨੂੰ ਨਾ ਕੇਵਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਦਿੰਦਾ ਹੈ ਬਲਕਿ ਸਮਾਜ ਵਿਚ ਪ੍ਰੇਮ ਅਤੇ ਏਕਤਾ ਦੇ ਬੀਜ ਬੀਜਣ ਦਾ ਵੀ ਸੰਦੇਸ਼ ਦਿੰਦਾ ਹੈ। ਇਸ ਮੌਕੇ ਪਵਨ ਕੁਮਾਰ ਅਤੇ ਮਨਮੋਹਨ ਸਿੰਘ ਵੀ ਮੌਜੂਦ ਸਨ।