ਇਜ਼ੀ ਰਜਿਸਟਰੀ ਤਹਿਤ ਹੁਣ ਤੱਕ ਜ਼ਿਲ੍ਹੇ ਅੰਦਰ ਹੋ ਚੁੱਕੀਆਂ ਹਨ 220 ਰਜਿਸਟਰੀਆਂ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2025 : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਈਜੀ ਰਜਿਸਟਰੀ ਨਾਲ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ। ਜ਼ਿਲ੍ਹੇ ਅੰਦਰ ਪੈਂਦੀਆਂ 9 ਤਹਿਸੀਲ/ਸਬ ਤਹਿਸੀਲਾਂ ‘ਚ 8 ਜੁਲਾਈ ਤੋਂ ਲੈ ਕੇ ਹੁਣ ਤੱਕ ਕੁੱਲ 220 ਰਜਿਸਟਰੀਆਂ ਹੋ ਚੁੱਕੀਆਂ ਹਨ।
ਇਸ ਸਬੰਧ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਬਠਿੰਡਾ ‘ਚ 98, ਰਾਮਪੁਰਾ 44, ਮੌੜ 26, ਤਲਵੰਡੀ ਸਾਬੋ 15, ਗੋਨਿਆਣਾ 3, ਸੰਗਤ 6, ਭਗਤਾ ਭਾਈਕਾ 14, ਨਥਾਣਾ 4 ਅਤੇ ਸਬ ਤਹਿਸੀਲ ਬਾਂਲਿਆਵਾਲੀ ‘ਚ 10 ਈਜੀ ਰਜਿਸਟਰੀਆਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰਜਿਸਟਰੀ ਸਬੰਧੀ ਉਸ ਤੋਂ ਬਾਅਦ 48 ਘੰਟੇ ਦੇ ਅੰਦਰ-ਅੰਦਰ ਸਬੰਧਤ ਵੱਲੋਂ ਆਨਲਾਈਨ ਦਸਤਾਵੇਜ ਜਮ੍ਹਾਂ ਕੀਤੇ ਜਾਣਗੇ। ਉਸ ਤੋਂ ਬਾਅਦ ਸਬੰਧਤ ਰਜਿਸਟਰਾਰ ਜਾਂ ਸਬ-ਰਜਿਸਟਰਾਰ ਦਸਤਾਵੇਜਾਂ ਨੂੰ ਚੈਕ ਕਰੇਗਾ, ਜੇਕਰ ਦਸਤਾਵੇਜਾਂ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਹ ਸਬੰਧਤ ਨੂੰ ਆਨਲਾਈਨ ਹੀ ਦੱਸ ਦੇਵੇਗਾ ਅਤੇ ਸਬੰਧਤ ਵੱਲੋਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਜੇਕਰ ਕੋਈ ਕਮੀ ਨਹੀਂ ਹੈ ਤਾਂ ਉਹ ਉਸ ਨੂੰ ਪ੍ਰਵਾਨ ਕਰ ਦੇਵੇਗਾ ਅਤੇ ਉਸ ਤੋਂ ਬਾਅਦ ਸਬੰਧਤ ਆਪਣਾ ਟੋਕਨ ਨੰਬਰ ਲੈ ਕੇ ਰਜਿਸਟਰੀ ਲਈ ਸਬ-ਰਜਿਸਟਰਾਰ ਦੇ ਕੋਲ ਜਾਵੇਗਾ। ਇਸ ਨਾਲ ਤਹਿਸੀਲ ਦਫ਼ਤਰ ਵਿਖੇ ਜਿਥੇ ਜ਼ਿਆਦਾ ਭੀੜ ਨਹੀਂ ਹੋਵੇਗੀ ਅਤੇ ਉਥੇ ਹੀ ਆਮ ਲੋਕਾਂ ਨੂੰ ਇਸ ਦੀ ਪੂਰਨ ਸੁਵਿਧਾ ਵੀ ਮਿਲੇਗੀ।