ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲਾਈ ਮੋਹਰ - ਆਪ ਆਗੂ
ਰੋਹਿਤ ਗੁਪਤਾ
ਗੁਰਦਾਸਪੁਰ, 24 ਜੂਨ 2025 - ਮੰਡੀ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਆਮ ਆਦਮੀ ਪਾਰਟੀ ਦੇ ਜ਼ਿਲ੍ਾ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਸਾਹਿਬ, ਸੂਬਾ ਸੰਯੁਕਤ ਸਕੱਤਰ ਸੋ ਗਰੀਬ ਸਿੰਘ ਅਤੇ ਵਿਧਾਨ ਸਭਾ ਗੁਰਦਾਸਪੁਰ ਕੋਆਰਡੀਨੇਟਰ ਅਤੇ ਸਟੇਟ ਵਿੰਗ ਦੇ ਮੈਂਬਰ ਦੀ ਰਿਸ਼ੀਕਾਂਤ ਵੱਲੋਂ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਜਿੱਤਣ ਲਈ ਪਾਰਟੀ ਹਾਈ ਕਮਾਂਡ ਨੂੰ ਵਧਾਈ ਦਿੱਤੀ ਗਈ ਹੈ।
ਇੱਥੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਤੇ ਜੀਤ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਨਤੀਜਾ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਪਛਮੀ ਦੇ ਵੋਟਰਾਂ ਨੇ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਕੀਤੇ ਗਏ ਕੰਮਾਂ ਨੂੰ ਤਰਜੀਹ ਦਿੰਦੇ ਹਨ ਅਤੇ ਜਿਹੜੀ ਪਾਰਟੀ ਸੂਬੇ ਵਿੱਚ ਵਿਕਾਸ ਕੰਮ ਕਰਵਾਏਗੀ ਉਹੀ ਅੱਗੇ ਆਏਗੀ । ਉਹਨਾਂ ਕਿਹਾ ਕਿ ਆਉਣ ਵਾਲੀਆਂ 2027 ਦੀ ਵਿਧਾਨ ਸਭਾ ਚੋਣਾਂ ਦਾ ਰਸਤਾ ਵੀ ਕਲੀਅਰ ਹੋ ਗਿਆ ਹੈ ਤੇ ਸਾਫ ਜ਼ਾਹਿਰ ਹੈ ਕਿ ਪੰਜਾਬ ਦੇ ਲੋਕ ਹੁਣ 2027 ਵਿੱਚ ਵੀ ਆਮ ਆਦਮੀ ਪਾਰਟੀ ਤੇ ਹੀ ਵਿਸ਼ਵਾਸ ਕਰਨਗੇ ਅਤੇ ਪੰਜਾਬ ਵਿੱਚ 2027 ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।