← ਪਿਛੇ ਪਰਤੋ
ਲੁਧਿਆਣਾ ਪੱਛਮੀ: ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ (09.43 ਵਜੇ ਸਵੇਰੇ) ਬਾਬੂਸ਼ਾਹੀ ਨੈਟਵਰਕ ਲੁਧਿਆਣਾ, 23 ਜੂਨ, 2025: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਦੂਜੇ ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 5854 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਦੂਜੇ ਸਥਾਨ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਹਨਾਂ ਨੂੰ 3372 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 2796 ਵੋਟਾਂ ਨਾਲ ਤੀਜੇ ਨੰਬਰ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 1764 ਵੋਟਾਂ ਲੈ ਗਏ ਹਨ। ਇਸ ਤਰੀਕੇ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ ਹਨ।
Total Responses : 2806