← ਪਿਛੇ ਪਰਤੋ
Canada ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵਲੋ ਗੁਰਪ੍ਰੀਤ ਧਾਮੀ ਤੇ ਪਰਿਵਾਰ ਦਾ ਸਨਮਾਨ
ਟੋਰਾਂਟੋ (ਬਿਊਰੋ ਰਿਪੋਰਟ) ਕੈਨੇਡਾ ਦੇ ਬਰੈਂਪਟਨ ਸਾਊਥ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੇ ਦੌਰੇ ਤੇ ਆਏ ਮੋਗਾ ਦੇ ਸ਼ੋਸਲ ਵਰਕਰ ਤੇ ਵਿੱਦਿਅਕ ਖੇਤਰ ਦੇ ਨਾਮਵਰ ਟੀਚਰ ਗੁਰਪ੍ਰੀਤ ਸਿੰਘ ਧਾਮੀ ਤੇ ਉਹਨਾਂ ਦੀ ਪਤਨੀ ਪਰਮਜੀਤ ਕੌਰ ਧਾਮੀ ਤੇ ਬੇਟੇ ਗੁਰਮੇਹਰ ਸਿੰਘ ਧਾਮੀ ਦਾ ਉਹਨਾਂ ਦੇ ਆਫਿਸ਼ ਪੁੱਜਣ ਤੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਤੇ ਗੁਰਪ੍ਰੀਤ (ਨੋਨੀ) ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਨੂੰ ਕੈਨੇਡਾ ਵਿੱਚ ਮੌਸਮ ਤੇ ਸਿਸਟਮ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ । ਉਹਨਾਂ ਬੀਬੀ ਸੋਨੀਆ ਸਿੱਧੂ ਦੇ ਲਗਾਤਾਰ ਚੌਥੀ ਵਾਰ ਜਿੱਤਣ ਉਹਨਾਂ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਗੁਰਜੀਤ ਸਿੰਘ ਸਿੱਧੂ ਤੇ ਬਲਜਿੰਦਰ ਸੇਖਾ , ਸੁਖਵਿੰਦਰ ਧਾਮੀ ਵੀ ਹਾਜ਼ਰ ਸਨ ।
Total Responses : 2042