ਇਟਲੀ ਵਿਖੇ ਸੰਗਤਾਂ ਨੂੰ ਕਵੀਸ਼ਰੀ ਨਾਲ ਨਿਹਾਲ ਕਰੇਗਾ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ
ਬਾਬੂਸ਼ਾਹੀ ਬਿਊਰੋ
ਇਟਲੀ, 21 ਜੂਨ 2025 :ਸਿੱਖੀ ਦਾ ਪ੍ਰਚਾਰ ਕਰਨ ਲਈ ਪੰਜਾਬ ਦੀ ਪਵਿੱਤਰ ਧਰਤੀ ਤੋਂ ਢਾਡੀ, ਕਵੀਸ਼ਰੀ ਤੇ ਕਥਾਵਾਚਕ ਸਮੇਂ-ਸਮੇਂ ਸਿਰ ਯੂਰਪ ਦੀ ਧਰਤੀ ਉੱਪਰ ਆਉਂਦੇ ਰਹਿੰਦੇ ਹਨ। ਇਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਪੰਜਾਬ ਤੋਂ ਪ੍ਰਸਿੱਧ ਕਵੀਸ਼ਰੀ ਜਥਾ ਅਵਤਾਰ ਸਿੰਘ ਦੂਲੋਵਾਲ, ਸੁਖਵਿੰਦਰ ਸਿੰਘ ਮੋਮੀ ਤੇ ਸੁਖਪ੍ਰੀਤ ਸਿੰਘ ਰਾਮੇ ਹੁਰਾਂ ਦਾ ਜਥਾ ਇਟਲੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਕਾਸਤੇਲਗੌਬੈਰਤੋ ਵਿਚੈਂਸਾ ਵਿਖੇ ਸਿੱਖੀ ਦਾ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਹਨ। ਇਹ ਕਵੀਸ਼ਰੀ ਜਥਾ 21 ਜੂਨ ਸ਼ਾਮ ਨੂੰ ਅਤੇ 22 ਜੂਨ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਇਸ ਗੁਰਦੁਆਰਾ ਸਾਹਿਬ ਵਿੱਚ ਆਪਣੀ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਅਗਲੇ ਹਫਤੇ ਇਹ ਜਥਾ ਇਟਲੀ ਦੇ ਹੋਰਨਾਂ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਦੇ ਹੋਏ ਜੁਲਾਈ ਦੇ ਆਖੀਰਲੇ ਹਫਤੇ ਜਰਮਨ ਪਰਤ ਜਾਏਗਾ । ਭਾਈ ਅਵਤਾਰ ਸਿੰਘ ਦੂਲੋਵਾਲ ਦਾ ਜੱਥਾ ਤਕਰੀਬਨ ਪਿਛਲੇ ਅਠਾਰਾਂ ਸਾਲਾਂ ਤੋਂ ਯੂਰਪ ਦੇ ਵੱਖ-ਵੱਖ ਮੁਲਕਾਂ ਵਿੱਚ ਲਗਾਤਾਰ ਆਪਣੀ ਹਾਜ਼ਰੀ ਲਵਾ ਰਹੇ ਹਨ। ਇਹ ਜਥਾ ਪਿਛਲੇ ਤੇਤੀ ਸਾਲਾਂ ਤੋਂ ਲਗਾਤਾਰ ਹਰ ਪਿੰਡ, ਸ਼ਹਿਰ ਅਤੇ ਬਾਹਰਲੇ ਮੁਲਕਾਂ ਵਿੱਚ ਸਿੱਖ ਦਾ ਪ੍ਰਚਾਰ ਕਰਨ ਵਿੱਚ ਸਫਲ ਕਰ ਰਹੇ ਹਨ। ਇਹ ਜਾਣਕਾਰੀ ਲੇਖਕਾ ਅੰਮ੍ਰਿਤ ਪਾਲ ਕਲੇਰ ਨੇ ਦਿੱਤੀ ਹੈ