ਚੰਡੀਗੜ੍ਹ ਪੁਲਿਸ ਨੂੰ ਨਵਾਂ ਡੀਜੀਪੀ ਮਿਲਿਆ; ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕੀਤੇ
Kuljinder Sra
ਚੰਡੀਗੜ੍ਹ। 19 ਜੂਨ 2025
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪੁਲਿਸ ਦੇ ਨਵੇਂ ਮੁਖੀ ਦੀ ਨਿਯੁਕਤੀ ਸੰਬੰਧੀ ਹੁਕਮ ਜਾਰੀ ਕੀਤੇ ਹਨ। ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ, ਆਈਪੀਐਸ ਅਧਿਕਾਰੀ ਪੁਸ਼ਪੇਂਦਰ ਕੁਮਾਰ (AGMUT:2006) ਨੂੰ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪੁਸ਼ਪੇਂਦਰ ਕੁਮਾਰ ਅਗਲੇ ਹੁਕਮਾਂ ਤੱਕ ਇਹ ਜ਼ਿੰਮੇਵਾਰੀ ਸੰਭਾਲਣਗੇ।
ਪੁਸ਼ਪੇਂਦਰ ਕੁਮਾਰ ਕੌਣ ਹੈ?
ਪੁਸ਼ਪੇਂਦਰ ਕੁਮਾਰ 2006 ਬੈਚ ਦੇ AGMUT ਕੇਡਰ ਦੇ ਇੱਕ ਸੀਨੀਅਰ IPS ਅਧਿਕਾਰੀ ਹਨ।
- Download Babushahi App
-
-