ਜਿੰਦਰ ਸਿੰਘ ਤੁਰਕਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜੂਨ 2025: ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਜਿੰਦਰ ਸਿੰਘ ਤੁਰਕਾ ਹਮਾਂਯੂਪੁਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ (78) ਸੰਖੇਪ ਬਿਮਾਰੀ ਉਪਰੰਤ ਵਿਛੋੜਾ ਦੇ ਗਏ । ਮਾਤਾ ਜੋਗਿੰਦਰ ਕੌਰ ਦਾ ਸਸਕਾਰ ਉਨ੍ਹਾਂ ਦੇ ਪਿੰਡ ਹਮਾਂਯੂਪੁਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਦਰ ਸਿੰਘ ਤੁਰਕਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ 9 ਜੂਨ ਨੂੰ ਬਰੈਨ ਹੈਮਰੇਜ (ਦਿਮਾਗੀ ਅਟੈਕ ) ਹੋਇਆ ਸੀ ਤੇ ਇਸ ਉਪਰੰਤ ਉਨ੍ਹਾਂ ਨੂੰ ਅੰਬਾਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਬਰੇਨ ਹੈਮਰੇਜ ਗੰਭੀਰ ਹੋਣ ਕਾਰਨ 13 ਜੂਨ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਮਾਤਾ ਜੋਗਿੰਦਰ ਕੌਰ ਆਪਣੇ ਪਿੱਛੇ ਇੱਕ ਪੁੱਤਰ ਤੇ ਦੋ ਪੁੱਤਰੀਆਂ ਛੱਡ ਗਏ ਹਨ । ਮਾਤਾ ਜੋਗਿੰਦਰ ਕੌਰ ਦੇ ਇਸ ਅਚਨਚੇਤ ਵਿਛੋੜੇ ਉਤੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਹਰਿਆਣਾ ਤੋਂ ਭਾਜਪਾ ਆਗੂ ਪਵਿੱਤਰ ਸਿੰਘ ਬਾਜਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ, ਕਾਂਗਰਸੀ ਆਗੂ ਅਮਰੀਕ ਸਿੰਘ ਮਲਕਪੁਰ, ਕਰਨੈਲ ਸਿੰਘ ਹਮਾਂਯੂਪੁਰ , ਕਾਮਰੇਡ ਚੰਦਰਪਾਲ ਲਾਲੜੂ, ਸਾਬਕਾ ਸਰਪੰਚ ਕੁਲਦੀਪ ਸਿੰਘ , ਨੈਬ ਸਿੰਘ ਬਾਜਵਾ ਤੇ ਹੈਰੀ ਹੰਡੇਸਰਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ 23 ਜੂਨ ਨੂੰ ਹਮਾਂਯੂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।