ਲਗਾਤਾਰ ਦੂਜੇ ਦਿਨ ਵੀ ਭੂਚਾਲ ਦੇ ਝਟਕੇ, ਲੋਕਾਂ ਵਿੱਚ ਦਹਿਸ਼ਤ
ਪੇਸ਼ਾਵਰ : ਵੀਰਵਾਰ ਰਾਤ 8:02 ਵਜੇ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਪਾਕਿਸਤਾਨ ਵਿੱਚ ਧਰਤੀ ਹਿੱਲੀ, ਕਿਉਂਕਿ ਬੁੱਧਵਾਰ ਨੂੰ ਵੀ ਪੇਸ਼ਾਵਰ ਵਿੱਚ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਵੀਰਵਾਰ ਦੇ ਭੂਚਾਲ ਦੀ ਤੀਬਰਤਾ 4.6 ਰਿਕਟਰ ਪੈਮਾਨੇ 'ਤੇ ਮਾਪੀ ਗਈ ਅਤੇ ਕੇਂਦਰ ਜ਼ਮੀਨ ਵਿੱਚ 10 ਕਿਲੋਮੀਟਰ ਡੂੰਘਾਈ 'ਤੇ ਸੀ।
ਇਹ ਭੂਚਾਲ ਮੀਡੀਆ ਰਿਪੋਰਟਾਂ ਅਨੁਸਾਰ ਹਲਕੇ ਤੀਬਰਤਾ ਵਾਲਾ ਸੀ ਅਤੇ ਹੁਣ ਤੱਕ ਕਿਸੇ ਵੀ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਆਮ ਹੈ ਅਤੇ ਲੋਕ ਜਲਦੀ ਹੀ ਵਾਪਸ ਘਰਾਂ ਨੂੰ ਆ ਗਏ ਸਨ।
Click to Follow Babushahi Facebook page →