ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਵੱਲੋਂ ਖੇਤੀ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ
ਟਾਂਡਾ, 13 ਜੂਨ :
ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਕਿਸਾਨ-ਮਜ਼ਦੂਰ ਹਾਦਸਾ ਭਲਾਈ ਯੋਜਨਾ' ਅਧੀਨ ਮਾਰਕੀਟ ਕਮੇਟੀ ਟਾਂਡਾ ਉੜਮੁੜ ਵਿਖੇ ਪ੍ਰਾਪਤ ਹੋਏ ਕੇਸਾਂ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿਚ 3 ਕੇਸ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ। ਉਪਰੰਤ ਜਿਨ੍ਹਾਂ ਕਿਸਾਨਾਂ ਨਾਲ ਖੇਤੀਬਾੜੀ ਕਰਦਿਆਂ ਹਾਦਸੇ ਵਾਪਰੇ ਸੀ, ਉਨ੍ਹਾਂ ਨੂੰ 'ਕਿਸਾਨ-ਮਜ਼ਦੂਰ ਹਾਦਸਾ ਭਲਾਈ ਯੋਜਨਾ' ਅਨੁਸਾਰ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਚੌਧਰੀ ਰਾਜਵਿੰਦਰ ਸਿੰਘ ਰਾਜਾ ਵੱਲੋਂ 216000 ਰੁਪਏ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਵਾਈ ਗਈ। ਇਸ ਮੌਕੇ ਵਿਚ ਸਕੱਤਰ ਮਾਰਕੀਟ ਕਮੇਟੀ ਟਾਂਡਾ ਹਰਪ੍ਰੀਤ ਸਿੰਘ ਜੌਹਲ, ਲੇਖਾਕਾਰ ਰਮਨਦੀਪ, ਨਵਰੀਤ ਸਿੰਘ, ਅਮਰਜੀਤ ਸਿੰਘ,ਕਿਰਨਦੀਪ ਸਿੰਘ, ਪ੍ਰੇਮ ਜੈਨ, ਸਰਪੰਚ ਗੋਲਡੀ ਨਿਰਵਾਲ, ਸਚਿਨ ਪੁਰੀ, ਕਮਲ ਧੀਰ, ਨਵਜੋਤ ਸਿੰਘ, ਸਰਪੰਚ ਪਲਾਚੱਕ ਰਜਿੰਦਰ ਕੌਰ, ਨੰਬਰਦਾਰ ਪਿੰਡ ਕੋਟਲੀ ਜੰਡ ਉਂਕਾਰ ਸਿੰਘ ਤੇ ਹੋਰ ਹਾਜ਼ਰ ਸਨ।