ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਡੋਨਾਲਡ ਟਰੰਪ ਨੇ ਦਿੱਤਾ ਬਿਆਨ, ਕਹੀ ਇਹ ਵੱਡੀ ਗੱਲ
ਮਹਿਕ ਅਰੋੜਾ
13 ਜੂਨ 2025; ਵੀਰਵਾਰ ਨੂੰ, ਏਅਰ ਇੰਡੀਆ ਦੀ ਉਡਾਣ AI171 ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਲੰਡਨ ਜਾ ਰਹੀ ਇਸ ਉਡਾਣ ਵਿੱਚ ਚਾਲਕ ਦਲ ਸਮੇਤ 242 ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ, ਨਾ ਸਿਰਫ਼ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਪ੍ਰਤੀਕਿਰਿਆਵਾਂ ਵੇਖੀਆਂ ਗਈਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਾਦਸੇ ਨੂੰ "ਹਵਾਬਾਜ਼ੀ ਇਤਿਹਾਸ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ" ਦੱਸਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਮਰੀਕਾ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ ਪਰ ਨਾਲ ਹੀ ਉਨ੍ਹਾਂ ਕਿਹਾ, "ਭਾਰਤ ਇੱਕ ਵੱਡਾ ਅਤੇ ਮਜ਼ਬੂਤ ਦੇਸ਼ ਹੈ। ਮੈਨੂੰ ਭਰੋਸਾ ਹੈ ਕਿ ਉਹ ਇਸ ਸਥਿਤੀ ਨੂੰ ਸੰਭਾਲ ਲੈਣਗੇ, ਪਰ ਉਹਨਾਂ ਕਿਹਾ ਜੇ ਮਦਦ ਦੀ ਲੋੜ ਹੋਵੇਗੀ, ਅਸੀਂ ਉਹ ਤੁਰੰਤ ਪ੍ਰਦਾਨ ਕਰਾਂਗੇ।"
ਜਹਾਜ਼ ਵਿੱਚ ਕੀ ਹੋਇਆ? ਤਕਨੀਕੀ ਖਰਾਬੀ ਦੀ ਸੰਭਾਵਨਾ
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਾਦਸੇ ਦੇ ਸਮੇਂ ਬੋਇੰਗ 787-8 ਡ੍ਰੀਮਲਾਈਨਰ ਸੁਚਾਰੂ ਢੰਗ ਨਾਲ ਉੱਡ ਰਿਹਾ ਸੀ, ਪਰ ਵਿਚਕਾਰ ਇੰਜਣ ਦੀ ਸ਼ਕਤੀ ਅਚਾਨਕ ਘੱਟ ਗਈ, ਜਿਸ ਕਾਰਨ ਜਹਾਜ਼ ਸੰਤੁਲਨ ਗੁਆ ਬੈਠਾ ਅਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ, ਜਹਾਜ਼ ਦਾ ਮਲਬਾ ਹਵਾਈ ਅੱਡੇ ਦੇ ਨੇੜੇ ਖਿੰਡਿਆ ਹੋਇਆ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਤੇਜ਼ ਅਤੇ ਖ਼ਤਰਨਾਕ ਟੱਕਰ ਸੀ।
ਏਅਰ ਇੰਡੀਆ ਦਾ ਜਵਾਬ: ਸੀਈਓ ਨੇ ਕਿਹਾ - "ਇਹ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਲ ਦਿਨ ਹੈ"
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। "ਇਹ ਸਾਡੇ ਸਾਰਿਆਂ ਲਈ ਇੱਕ ਮੁਸ਼ਕਲ ਦਿਨ ਹੈ। ਸਾਡੀ ਪੂਰੀ ਟੀਮ ਯਾਤਰੀਆਂ, ਚਾਲਕ ਦਲ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ।" ਉਹਨਾਂ ਅੱਗੇ ਕਿਹਾ ਕਿ: ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ
MA