ਲੁਧਿਆਣਾ ਚੋਣ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਪੁਲਿਸ ਅਬਜ਼ਰਵਰ ਨੇ ਕੀਤੀ ਮੀਟਿੰਗ
ਸੁਖਮਿੰਦਰ ਭੰਗੂ
ਲੁਧਿਆਣਾ 10 ਜੂਨ 2025- ਵਿਧਾਨ ਸਭਾ ਚੋਣ ਹਲਕਾ (064-ਲੁਧਿਆਣਾ ਪੱਛਮੀ ਦੀਆਂ ਉਪ ਚੋਣਾਂ ਦੇ ਮੱਦੇਨਜ਼ਰ 9 ਜੂਨ ਨੂੰ ਸੁਰਿੰਦਰ ਪਾਲ IPS ਪੁਲਿਸ ਅਬਜ਼ਰਵਰ ਵੱਲੋਂ ਪੀ.ਏ.ਯੂ. ਲੁਧਿਆਣਾ ਵਿਖੇ ਕਮਿਸ਼ਨਰੇਟ ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸ਼ਰਾਰਤੀ ਅਨਸਰਾਂ ਵਿਰੁੱਧ ਅਪਰਾਧ ਰੋਕੂ ਕਾਰਵਾਈ ਅਮਲ ਵਿੱਚ ਲਿਆਉਣ, ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਫਲੈਗ ਮਾਰਚ ਕੀਤਾ ਗਿਆ ਅਤੇ ਮਹੱਤਵਪੂਰਨ ਥਾਵਾਂ ਤੇ ਨਾਕਾਬੰਦੀ ਕਰ ਕੇ ਚੈਕਿੰਗ ਕਰਨ ਆਦਿ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਮੇਂ ਮੀਟਿੰਗ ਅਤੇ ਫਲੈਗ ਮਾਰਚ ਵਿੱਚ ਸਨੇਹਦੀਪ ਸ਼ਰਮਾਂ PPS ਡਿਪਟੀ ਕਮਿਸ਼ਨਰ ਪੁਲਿਸ ਸਥਾਨਕ ਲੁਧਿਆਣਾ ਨੇ ਸਮੇਤ ਕਮਲਪ੍ਰੀਤ ਸਿੰਘ PPS ਏ.ਡੀ.ਸੀ.ਪੀ.-3 ਲੁਧਿਆਣਾ, ਗੁਰਇਕਬਾਲ ਸਿੰਘ PPS ਏ.ਸੀ.ਪੀ. ਸਿਵਲ ਲਾਈਨ ਲੁਧਿਆਣਾ, ਜਤਿੰਦਰਪਾਲ ਸਿੰਘ PPS ਏ.ਸੀ.ਪੀ. ਪੱਛਮੀ ਲੁਧਿਆਣਾ ਅਤੇ ਹਰਜਿੰਦਰ ਸਿੰਘ PPS ਏ.ਸੀ.ਪੀ. ਦੱਖਣੀ ਲੁਧਿਆਣਾ ਨੇ ਭਾਗ ਲਿਆ।