ਲੁਧਿਆਣਾ ਚੋਣ: AAP ਅਤੇ ਕਾਂਗਰਸ ਵਿਚਾਲੇ ਜਬਰਦਸਤ ਮੁਕਾਬਲਾ, ਪੜ੍ਹੋ ਅਕਾਲੀ-ਭਾਜਪਾ ਕਿੱਥੇ ਖੜ੍ਹੀ?
ਸੁਖਮਿੰਦਰ ਭੰਗੂ
ਲੁਧਿਆਣਾ 9 ਜੂਨ 2025- ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਲੰਘੀ 10 ਜਨਵਰੀ ਨੂੰ ਆਪਣੇ ਹੀ ਘਰ ਵਿੱਚ ਗੋਲੀ ਲੱਗਣ ਕਾਰਨ ਹੋਈ ਮੌਤ ਕਰਕੇ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ,ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ , ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ,ਭਾਜਪਾ ਦੇ ਜੀਵਨ ਗੁਪਤਾ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਵਨੀਤ ਕੁਮਾਰ ਗੋਪੀ ਅਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਇੱਕ ਮਹਿਲਾ ਸਣੇ 8 ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਲੁਧਿਆਣਾ ਸ਼ਹਿਰ ਦੀ ਜ਼ਿਮਨੀ ਚੋਣ ਵਿੱਚ ਇਸ ਵਾਰ ਅਕਾਲੀ ਦਲ ਦਾ ਉਮੀਦਵਾਰ ਭਾਵੇਂ ਜੇਤੂ ਨਾਹੀ ਹੋ ਸਕਦਾ ਪਰ ਕਾਂਗਰਸੀ ਦੀਆ ਵੋਟਾਂ ਤੇ ਵੱਡਾ ਅਸਰ ਜ਼ਰੂਰ ਪਾਵੇਗਾ । ਭਾਜਪਾ ਦਾ ਇਸ ਉਮੀਦਵਾਰ ਦਾ ਤੇ ਵੋਟ ਬੈਂਕ ਨਾ ਮਾਤਰ ਹੀ ਹੈ । ਆਸ਼ੂ ਤੇ ਬਿੱਟੂ ਦੀ ਦੋਸਤੀ ਜੱਗ ਜਾਹਰ ਹੋਣ ਕਰਕੇ ਇਹ ਅੰਦਰੋਂ ਇੱਕ ਹੋ ਗਏ ਹਨ ਤੇ ਇਸ ਕਰ ਕੇ ਭਾਜਪਾ ਦੀ ਵੋਟ ਇਸ ਵਾਰ ਨਾ-ਮਾਤਰ ਰਹੇਂਗੀ ਪਰ ਇਹ ਵੋਟ ਕਾਂਗਰਸ-ਆਪ-ਅਕਾਲੀ ਕਿਸ ਨੂੰ ਭੁਗਤੇਗੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਸ ਬਾਰੇ ਸਭ ਨੇ ਚੁੱਪੀ ਸਾਧੀ ਹੋਈ ਹੈ। 2027 ਵਿੱਚ ਬਿੱਟੂ ਨੂੰ ਭਾਜਪਾ ਦਾ ਮੁੱਖ ਮੰਤਰੀ ਉਮੀਦਵਾਰ ਬਣਾਇਆ ਜਾ ਸਕਦਾ ਹੋਣ ਕਰਕੇ ਭਾਜਪਾ ਇਹ ਸੋਚਦੀ ਹੈ ਕਿ ਕਾਂਗਰਸੀ ਉਮੀਦਵਾਰ ਨੂੰ ਭਾਜਪਾ ਵੋਟ ਪਵੇ (ਪਰ ਜਿੱਤੇ ਨਾ) ਤਾਂ ਕਿ 2027 ਵਿੱਚ ਬਿੱਟੂ ਨੂੰ ਭਾਜਪਾ ਦਾ ਉਮੀਦਵਾਰੀ ਬਣਾਇਆ ਜਾ ਸਕੇ। ਭਾਜਪਾ ਦਾ ਇਸ ਵਾਰ ਚੋਣਾਂ ਵਿੱਚ ਹਲਕਾ ਉਮੀਦਵਾਰ ਉਤਾਰਨਾ ਐਸੀ ਗੱਲ ਦਾ ਸੰਕੇਤ ਵੀ ਹੈ ਤੇ ਭਾਜਪਾ ਵਰਕਰ ਵੀ ਸਸ਼ੋਪੰਜ ਵਿੱਚ ਹੈ ਤੇ ਕਾਂਗਰਸੀ ਉਮੀਦਵਾਰੀ ਦੇ ਹੱਕ ਵਿੱਚ ਭੁਗਤਣ ਨੂੰ ਦਿਲੋਂ ਤਿਆਰ ਨਹੀਂ ਹੈ। ਨੌਜਵਾਨਾਂ ਵਰਗ ਭਵਿੱਖ ਵਿੱਚ ਦਾਗ਼ੀ ਅਤੇ ਸਾਫ਼ ਕਿਰਦਾਰ ਦੇ ਉਮੀਦਵਾਰਾਂ ਦੇ ਫ਼ਰਕ ਨੂੰ ਬਾਖ਼ੂਬੀ ਸਮਝਣ ਲੱਗ ਪਿਆ ਹੈ। ਤੇ ਕਿਸੇ ਵੀ ਕਿਸਮ ਦੇ ਝਾਂਸੇ ਵਿੱਚ ਨਹੀਂ ਆ ਰਿਹਾ। ਮੌਜੂਦਾ ਸਰਕਾਰ ਵੱਲੋਂ ਨੌਕਰੀਆਂ ਦੇਣ ਵੇਲੇ ਪਾਰਦਰਸ਼ਤਾ ਤੋਂ ਵੀ ਨੌਜਵਾਨ ਕਾਫ਼ੀ ਆਸਵੰਦ ਨਜ਼ਰ ਆ ਰਿਹਾ ਹੈ ਤੇ ਆਪ ਉਮੀਦਵਾਰ ਦੇ ਹੱਕ ਵਿੱਚ ਵੋਟ ਪਾ ਸਕਦਾ ਹੈ ।
ਇਸ ਪੱਛਮੀ ਹਲਕੇ ਵਿੱਚ ਕਾਰੋਬਾਰੀ ਜਿਆਦਾ ਹੋਣ ਕਰਕੇ ਵੋਟਰਾਂ ਦਾ ਬਹੁਤਾ ਝੁਕਾਅ ਸਰਕਾਰ ਵੱਲ ਹੀ ਡਿੱਗੇਗਾ ਹੈ। ਦੂਜੇ ਪਾਸੇ ਕਾਂਗਰਸ ਦੀ ਆਪਸੀ ਫੁੱਟ ਕਾਂਗਰਸੀ ਉਮੀਦਵਾਰ ਨੂੰ ਜਿੱਤ ਤੋਂ ਵਾਂਝਾ ਰੱਖ ਸਕਦੀ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਦੇ ਗੁਰਪ੍ਰੀਤ ਸਿੰਘ ਗੋਗੀ ਨੇ 40 ਹਜ਼ਾਰ443 ਵੋਟਾਂ ਲੈਕੇ 32 ਹਜ਼ਾਰ 931 ਵੋਟਾਂ ਲੈਣ ਵਾਲੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ। ਓਦੋ ਬੀਜੇਪੀ ਦੇ ਬਿਕਰਮ ਸਿੰਘ ਸਿੱਧੂ ਨੂੰ 28 ਹਜ਼ਾਰ 107 ਵੋਟਾਂ ਪਈਆਂ ਸਨ ਜਦੋਂਕਿ10 ਹਜ਼ਾਰ 72 ਵੋਟਾਂ ਨਾਲ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਸੀ। ਦੋ ਵਾਰ ਵੱਡੀ ਜਿੱਤ ਹਾਸਲ ਕਰਨ ਵਾਲੇ ਆਸ਼ੂ ਲਈ ਜਿਮਨੀ ਚੋਣ ਆਪਣਾ ਸਿਆਸੀ ਕਿਲਾ ਬਚਾਉਣ ਦੀ ਲੜਾਈ ਹੈ ਤਾਂ ਸੱਤਾ ਧਿਰ ਲਈ ਸੀਟ ਤੇ ਕਬਜਾ ਬਰਕਰਾਰ ਰੱਖਣਾ ਵੱਕਾਰ ਦਾ ਸਵਾਲ ਹੈ। ਪੰਜਾਬ ’ਚ ਸਿਆਸੀ ਹਿਚਕੋਲੇ ਖਾ ਰਹੀ ਭਾਜਪਾ ਲਈ ਜਿਮਨੀ ਚੋਣ ਵਕਾਰੀ ਹੈ ਤੇ ਅਕਾਲੀ ਦਲ ਲਈ ਸਿਆਸੀ ਮੈਦਾਨ ’ਚ ਵਾਪਿਸ ਆਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ।