ਮੀਟਿੰਗ ਕਰਦੇ ਹੋਏ SSP ਖੰਨਾ ਡਾ ਜੋਤੀ ਯਾਦਵ
ਦੀਦਾਰ ਗੁਰਨਾ
ਖੰਨਾ, 30 ਮਈ : ਖੰਨਾ ਜ਼ਿਲ੍ਹੇ ਦੇ ਐਸ.ਐਸ.ਪੀ ਡਾ ਜੋਤੀ ਯਾਦਵ ਨੇ ਅੱਜ ਸਥਾਨਕ ਪੁਲਿਸ ਦੇ SHOs ਨਾਲ ਇੱਕ ਮਹੱਤਵਪੂਰਨ ਅਪਰਾਧ ਸਮੀਖਿਆ ਮੀਟਿੰਗ ਕੀਤੀ , ਇਸ ਮੀਟਿੰਗ ਦੌਰਾਨ ਅਪਰਾਧਕ ਗਤੀਵਿਧੀਆਂ, ਨਸ਼ੇ ਦੀ ਸਮੱਸਿਆ, ਲੰਬਿਤ ਮਾਮਲੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਚਰਚਾ ਕੀਤੀ ਗਈ , ਐਸ.ਐਸ.ਪੀ ਨੇ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਅਪਰਾਧਿਕ ਮਾਮਲਿਆਂ ਦੀ ਜਾਂਚ ਨੂੰ ਤੁਰੰਤ ਮੁਕੰਮਲ ਕਰਕੇ ਦੋਸ਼ੀਆਂ ਨੂੰ ਕਾਨੂੰਨੀ ਕਟਘਰੇ ਵਿੱਚ ਲਿਆਉਣ ਦੀ ਲੋੜ ਹੈ , ਇਸ ਲਈ ਹਰੇਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ
ਕਾਨੂੰਨ ਵਿਵਸਥਾ ਸਬੰਧੀ, ਐਸ.ਐਸ.ਪੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ , ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰੋਜ਼ਾਨਾ ਪੈਟਰੋਲਿੰਗ, ਨਾਕਾਬੰਦੀ ਅਤੇ ਖੁਫੀਆ ਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ , ਮੀਟਿੰਗ ਦੌਰਾਨ ਐਸ.ਐਚ.ਓਜ਼ ਨੇ ਆਪਣੇ ਇਲਾਕਿਆਂ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਰਣਨੀਤੀਆਂ 'ਤੇ ਵਿਚਾਰ ਸਾਂਝਾ ਕੀਤਾ