ਸਿਹਤ ਵਿਭਾਗ ਜਿਲ੍ਹਾ ਬਠਿੰਡਾ ਨੇ ਕਿਸਾਨ ਮੇਲੇ ਵਿੱਚ ਲਾਈ ਸਿਹਤ ਸਕੀਮਾਂ ਸਬੰਧੀ ਨੁਮਾਇਸ਼
ਅਸ਼ੋਕ ਵਰਮਾ
ਬਠਿੰਡਾ , 30 ਮਈ 2025 : ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ਼ ਕੇਂਦਰ ਬਠਿੰਡਾ ਵੱਲੋਂ ਲਾਰਡ ਰਾਮਾ ਹਾਲ ਵਿਖੇ ਲਾਏ ਕਿਸਾਨ ਮੇਲੇ ਦੌਰਾਨ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਦੀ ਮਾਸ ਮੀਡੀਆ ਬ੍ਰਾਂਚ ਨੇ ਸਿਹਤ ਵਿਭਾਗ ਦੀਆਂ ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਸਬੰਧੀ ਪ੍ਰਦਰਸ਼ਨੀ ਲਾਈ। ਪ੍ਰਦਰਸ਼ਨੀ ਵਿੱਚ ਵੱਖ ਵੱਖ ਸਕੀਮਾਂ ਸਬੰਧੀ ਬੈਨਰ, ਪੋਸਟਰ ਅਤੇ ਪੈਂਫਲਿਟ ਵੀ ਲਗਾਏ ਗਏ ਅਤੇ ਆਮ ਲੋਕਾਂ ਨੂੰ ਵੰਡੇ ਗਏ। ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ , ਜਨਣੀ ਸੁਰੱਖਿਆ ਯੋਜਨਾ, ਹੈਪਾਟਾਈਟਸ ਬੀ ਅਤੇ ਸੀ ਦਾ ਇਲਾਜ, ਦਿਲ ਦੀਆਂ ਬਿਮਾਰੀਆਂ, ਮਾਨਸਿਕ ਰੋਗਾਂ, ਕੈਂਸਰ, ਏਡਜ਼, ਨਸ਼ਿਆਂ ਤੋਂ ਬਚਣ, ਐਨ.ਸੀ.ਡੀ. ਬਿਮਾਰੀਆਂ, ਡੈਂਟਲ ਹੈਲਥ, ਅੱਖਾਂ ਦੀ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਤੋਂ ਬਚਣ ਸਬੰਧੀ ਪੈਂਫਲਿਟ ਵੰਡੇ ਗਏ
ਇਸ ਸਮੇਂ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਕੀਮਾਂ ਦਾ ਪੂਰਾ ਲਾਭ ਲੈਣ, ਨਸ਼ਿਆਂ ਤੋਂ ਬਚਣ ਲਈ, ਗੈਰ ਸੰਚਾਰੀ ਬਿਮਾਰੀਆਂ ਤੋਂ ਬਚਣ ਪ੍ਰਤੀ ਜਾਗਰੂਕ ਕੀਤਾ। ਇਸ ਸਮੇਂ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ,ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ,ਬੀ.ਈ.ਈ ਗਗਨਦੀਪ ਸਿੰਘ ਭੁੱਲਰ,ਬਲਦੇਵ ਸਿੰਘ ਅਤੇ ਸਿਹਤ ਮੇਲੇ ਵਿੱਚ ਆਏ ਹੋਏ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਕਿਸਾਨ ਹਾਜ਼ਰ ਸਨ।