"ਥਾਪ" ਭੰਗੜਾ ਸਿਖਲਾਈ ਕੈਂਪ 1 ਜੂਨ ਤੋਂ ਸ਼ੁਰੂ - ਜੈਕਬ ਮਸੀਹ ਤੇਜਾ
ਰੋਹਿਤ ਗੁਪਤਾ
ਗੁਰਦਾਸਪੁਰ 24 ਮਈ 2025 : ਆਪਣੇ ਵਿਰਾਸਤੀ ਲੋਕ ਨਾਚ ਭੰਗੜੇ ਨਾਲ ਜੋੜਨ ਲਈ ਉਤਸਾਹਿਤ ਉਪਰਾਲਾ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪਿੜ ਦੇ ਬਾਨੀ ਤੇ ਪ੍ਰਸਿੱਧ ਭੰਗੜਾ ਕੋਚ ਸ ਅਜੈਬ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਪਿੜ ਟੀਮ ਦੇ ਉਦਮ ਸਦਕੇ ਹਰ ਸਾਲ ਦੀ ਤਰਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ। ਪੰਜਾਬੀ ਚੋਬਰਾਂ ਦਾ ਵਿਰਾਸਤੀ ਤੇ ਮਨ ਪਸੰਦ ਮਸ਼ਹੂਰ ਲੋਕ ਨਾਚ " ਥਾਪ " ਭੰਗੜਾ ਸਿਖਲਾਈ ਕੈਂਪ ਸਵ: ਹੈਪੀ ਮਾਨ ਅਤੇ ਵਰੁਣ ਮਹਾਜਨ ਦੀ ਯਾਦ ਵਿੱਚ ਮਿਤੀ 1 ਜੂਨ 2025 ਤੋਂ ਹਰ ਰੋਜ਼ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਸਥਾਨ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਜੇਲ੍ਹ ਰੋਡ ਦੀ ਗਰਾਊਂਡ ਵਿੱਚ ਚਲਿਆ ਕਰੇਗਾ।ਭੰਗੜਾ ਸਿੱਖਣ ਦੇ ਚਾਹਵਾਨ ਕਿਸੇ ਉਮਰ ਦੇ ਵੀ ਹੋ ਸਕਦੇ ਹਨ। ਜੋ ਕਿ ਆਪਣੀ ਰਜਿਸਟਰੇਸ਼ਨ ਮਿਤੀ 31 ਮਈ 2025 ਨੂੰ ਸ਼ਾਮੀ 6 ਤੋਂ 7 ਵਜੇ ਤੱਕ ਖਾਲਸਾ ਸਕੂਲ ਵਿੱਚ ਹੀ ਕਰਵਾ ਸਕਦੇ ਹਨ। ਸਿਖਿਆਰਥੀ ਤੋਂ ਸਿਰਫ ਢੋਲ ਦਾ ਹੀ ਖਰਚਾ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਜਿਵੇਂ ਪੰਜਾਬ ਸਰਕਾਰ ਦੀ ਅੱਜ ਕੱਲ ਮੁਹਿੰਮ ਚੱਲ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਉਵੇਂ ਹੀ ਪਿੜ ਦੀ ਟੀਮ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਸਰਲੇਖ ਹੇਠ ਨਨੇ ਤੋਂ ਨਾਚ ਅਤੇ ਨਨੇ ਤੋਂ ਨਸ਼ਾ ਗੱਭਰੂਆਂ ਨੂੰ ਨਸ਼ੇ ਤੋਂ ਹਟਾ ਕੇ ਨਾਚਾਂ ਵੱਲ ਲੈ ਕੇ ਆਉਣਾ ਦੀ ਸੋਚ ਹਮੇਸ਼ਾ ਹੀ ਰਹੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਹਰ ਇੱਕ ਨਾਗਰਿਕ ਨੂੰ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਇੱਕ ਵਾਰ ਫਿਰ ਰੰਗਲਾ ਬਣ ਸਕੇ।ਲੋਕ ਸੱਭਿਆਚਾਰਕ ਪਿੜ (ਰਜਿ:) ਵੀ ਇਸ ਲੜੀ ਦਾ ਹਿੱਸਾ ਸਮਝਦਾ ਹੋਇਆ ਨਸ਼ੇ ਵਿਰੁੱਧ ਆਪਣਾ ਬਣਦਾ ਸੰਯੋਗ ਪਾਉਂਦਾ ਹੈ।
ਕੈਂਪ ਦੀ ਸਮਾਪਤੀ ਵਾਲੇ ਦਿਨ ਭੰਗੜੇ ਦੇ ਮੁਕਾਬਲੇ ਕਰਵਾਏ ਜਾਣਗੇ।ਕੋਈ ਵੀ ਆਮ ਜਾਣਕਾਰੀ ਲੈਣੀ ਹੋਵੇ ਤਾਂ ਫੇਸਬੁੱਕ ਜੈਕਬ ਤੇਜਾ ਤੋਂ ਫੋਨ ਨੰਬਰ ਅਠੱਨਵੇ ਅੱਠ ਸੌ ਇਕਆਸੀ ਬਾਰਾਂ ਅੱਠ ਸੌ ਇੱਕ ਤੋਂ ਪ੍ਰਾਪਤ ਕਰ ਸਕਦੇ ਹੋ।