ਬਟਾਲਾ ਪੁਲਿਸ ਅਤੇ ਦਹਿਸ਼ਤਗਰਦਾਂ ਚ ਮੁਕਾਬਲਾ, ਰਿਕਵਰੀ ਦੌਰਾਨ ਹੋਈ ਫਾਇਰਿੰਗ
ISI ਸਹਾਇਤਾ ਪ੍ਰਾਪਤ ਦਹਿਸ਼ਤਗਰਦ ਮਾਡਿਊਲ ਦੇ 6 ਮੈਂਬਰ ਕਾਬੂ, 1 ਜਖ਼ਮੀ...30 ਬੋਰ ਦੀ ਪਿਸਤੌਲ ਵੀ ਬਰਾਮਦ
ਰੋਹਿਤ ਗੁਪਤਾ
ਬਟਾਲਾ 20 ਮਈ 2025-ਪੰਜਾਬ ਦੇ ਬਟਾਲਾ ਵਿੱਚ ਦਹਿਸ਼ਤਗਰਦ ਅਤੇ ਪੁਲਿਸ ਦਰਮਿਆਨ ਮੁਠਭੇੜ ਹੋਈ। ਇਸ ਦੌਰਾਨ ਇਕ ਦਹਿਸ਼ਤਗਰਦ ਜਤਿਨ ਕੁਮਾਰ ਉਰਫ਼ ਰੋਹਨ ਪੁਲਿਸ ਵੱਲੋਂ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ। ਇਸ ਮਾਡਿਊਲ ਦੇ ਕੁੱਲ 6 ਹੋਰ ਦਹਿਸ਼ਤਗਰਦਾਂ ਨੂੰ ਪੁਲਿਸ ਪਹਿਲਾਂ ਹੀ ਗਿਰਫਤਾਰ ਕਰ ਚੁੱਕੀ ਸੀ।
ਹਥਿਆਰਾਂ ਦੀ ਬਰਾਮਦਗੀ ਲਈ ਲੈਕੇ ਜਾਂਦੇ ਸਮੇਂ ਦਹਿਸ਼ਤਗਰਦ ਜਤਿਨ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਕਾਰਵਾਈ ਕੀਤੀ। ਜਿਸ ਵਿੱਚ ਜਤਿਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਿਲ ਹਸਪਤਾਲ ਬਟਾਲਾ ਵਿਚ ਭਰਤੀ ਕਰਵਾਇਆ ਗਿਆ ਹੈ।
ਐਸ ਐਸ ਪੀ ਸੋਹੇਲ ਕਾਸਿਮ ਨੇ ਦੱਸਿਆ ਕਿ ਓਪਰੇਸ਼ਨ ਵਿਚ BKI ਦੇ ਛੇ ਦਹਸ਼ਤਗਰਦ ਗਿਰਫਤਾਰ ਕੀਤੇ ਗਏ ਹਨ। ਜਿਨ੍ਹਾਂ ਵਿੱਚ, ਜਤਿਨ ਕੁਮਾਰ ਉਰਫ਼ ਰੋਹਨ, ਬਰਿੰਦਰ ਸਿੰਘ ਉਰਫ਼ ਸਾਜਨ, ਰਾਹੁਲ ਮਸੀਹ, ਅਬ੍ਰਾਹਮ ਉਰਫ਼ ਰੋਹਿਤ, ਸੋਹਿਤ ਅਤੇ ਸੁਨੀਲ ਕੁਮਾਰ ਦੇ ਨਾਮ ਸ਼ਾਮਿਲ ਹਨ।
ਇਹ ਮਾਡਿਊਲ ਪਾਕਿਸਤਾਨ ਦੀ ISI ਦੇ ਇਸ਼ਾਰੇ ’ਤੇ ਪੁਰਤਗਾਲ ਸਥਿਤ ਮਨਿੰਦਰ ਬਿੱਲਾ ਅਤੇ ਹਾਲ ਹੀ ਵਿੱਚ ਖਾਲਿਸਤਾਨ ਸਮਰਥਕ ਸੰਘਰਸ਼ BKI ਦੀ ਕਮਾਂਡ ਸੰਭਾਲਣ ਵਾਲੇ ਮੱਨੂੰ ਅਗਵਾਨ ਦੇ ਦਿਸ਼ਾ-ਨਿਰਦੇਸ਼ ਹੇਠ ਕੰਮ ਕਰ ਰਿਹਾ ਸੀ। ਗ੍ਰਿਫਤਾਰ ਦਹਿਸ਼ਤਗਰਦਾਂ ਨੇ ਹਾਲ ਹੀ ਵਿੱਚ ਬਟਾਲਾ ਦੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਨੇਡ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਓਥੇ ਤੋਂ ਇੱਕ 30 ਬੋਰ ਦੀ ਪਿਸਤੋਲ ਵੀ ਬਰਾਮਦ ਕੀਤੀ ਹੈ।
ਇਸ ਮਾਮਲੇ ਵਿੱਚ ਬਟਾਲਾ ਸਿਵਿਲ ਲਾਈਨਜ਼ ਥਾਣੇ ਵਿੱਚ ਭਾਰਤੀ ਨਿਆਂਐ ਸਹਿਣਾ (BNS) ਅਤੇ ਗੈਰਕਾਨੂੰਨੀ ਗਤਿਵਿਧੀਆਂ ਰੋਕਥਾਮ ਐਕਟ (UAPA) ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਐਲਾਨ ਕੀਤਾ ਹੈ ਕਿ ਰਾਜ ਵਿੱਚ ਅਸ਼ਾਂਤੀ ਵਿਆਪਣ ਕਰਨ ਵਾਲੇ ਦਹਸ਼ਤਗਰਦ ਨੈੱਟਵਰਕਾਂ ਨੂੰ ਖਤਮ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।