ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਇਨਸਾਫ ਲਈ ਖੜਕਾਇਆ ਡਿਪਟੀ ਕਮਿਸ਼ਨਰ ਦਾ ਬੂਹਾ
ਅਸ਼ੋਕ ਵਰਮਾ
ਬਠਿੰਡਾ,6ਮਈ2025: ਬੱਸ ਅੱਡਾ ਬਚਾਉਣ ਲਈ ਬਣੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਕੇ ਮਸਲੇ ਦਾ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ ਹੈ। ਸੰਘਰਸ਼ ਕਮੇਟੀ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਬੱਸ ਅੱਡੇ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਮ ਲੋਕਾਂ, ਸੰਸਥਾਵਾਂ ਅਤੇ ਲੋਕ ਰਾਏ ਲਈ ਕਮੇਟੀ ਬਣਾਈ ਜਾਏਗੀ। ਇਹ ਕਮੇਟੀ ਲੋਕ ਰਾਏ ਇਕੱਤਰ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਸੌਂਪੇਗੀ। ਸੰਘਰਸ਼ ਕਮੇਟੀ ਆਗੂ ਬਲਤੇਜ ਸਿੰਘ ਵਾਂਦਰ, ਹਰਵਿੰਦਰ ਹੈਪੀ, ਸੰਦੀਪ ਬਾਬੀ ਅਤੇ ਕੰਵਲਜੀਤ ਨੇ ਕਿਹਾ ਕਿ ਕਮੇਟੀ ਦੇ ਬਣਨ ਨਾਲ ਲੋਕ ਹਿਤਾਂ ਦੀ ਸੁਰੱਖਿਆ ਦੀ ਇੱਕ ਆਸ ਦੀ ਕਿਰਨ ਜਾਗੀ ਹੈ। ਗੁਰਪ੍ਰੀਤ ਸਿੰਘ ਆਰਟਿਸਟ ਅਤੇ ਸੰਦੀਪ ਅਗਰਵਾਲ ਦਾ ਕਹਿਣਾ ਸੀ ਕਿ ਕਮੇਟੀ ਰਾਹੀਂ ਲੋਕ ਸਰੋਕਾਰਾਂ ਦੀ ਅਵਾਜ਼ ਪ੍ਰਸ਼ਾਸ਼ਨ ਤੱਕ ਪੁੱਜਣ ਦੀ ਸੰਭਾਵਨਾ ਬਣੀ ਹੈ।
ਉਨ੍ਹਾਂ ਕਿਹਾ ਕਿ ਬੱਸ ਅੱਡਾ ਬਚਾਓ ਕਮੇਟੀ ਮਾਹਿਰਾਂ ਦੀ ਸਲਾਹ ਨਾਲ ਇਸ ਕਮੇਟੀ ਅੱਗੇ ਪੂਰੀ ਮਜਬੂਤੀ ਨਾਲ ਆਪਣਾ ਪੱਖ ਰੱਖੇਗੀ। ਆਗੂਆਂ ਨੇ ਕਿਹਾ ਕਿ ਕਮੇਟੀ ਦੇ ਹੋਂਦ ਵਿੱਚ ਆਉਣ ਤੇ ਵੱਖ ਵੱਖ ਟੀਮਾਂ ਬਣਾਕੇ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਏਗਾ ਤਾਂ ਜੋ ਆਪਣੇ ਵਿਚਾਰ ਅਤੇ ਬੱਸ ਅੱਡਾ ਤਬਦੀਲ ਹੋਣ ਕਾਰਨ ਹੋਣ ਵਾਲੇ ਨੁਕਸਾਨ ਦੇ ਵੇਰਵੇ ਪ੍ਰਸ਼ਾਸ਼ਨ ਤੱਕ ਪੁੱਜਦੇ ਕਰ ਸਕਣ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਮੌਜੂਦਾ ਬਸ ਅੱਡੇ ਕੋਲ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਮਾਰਕੀਟ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਕਾਲਜ, ਹਸਪਤਾਲ, ਕਚਹਿਰੀਆਂ, ਤਹਿਸੀਲ ਦਫ਼ਤਰ, ਪ੍ਰਸ਼ਾਸਕੀ ਅਤੇ ਹੋਰ ਸਹੂਲਤਾਂ ਉਪਲਬਧ ਹਨ ਜੋਕਿ ਬੱਸ ਅੱਡਾ ਸ਼ਿਫਟ ਹੋਣ ਕਾਰਨ ਖੁੱਸ ਜਾਣਗੀਆਂ। ਵਿÇਆਰਥੀ ਆਗੂ ਪਾਇਲ ਅਰੋੜਾ, ਐਡਵੋਕੇਟ ਬਿਸ਼ਨਦੀਪ ਕੌਰ ਅਤੇ ਗੁਪ੍ਰੀਤ ਆਰਟਿਸਸਟ ਆਦਿ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਕਲੌਤੀ ਮੰਗ ਮੰਨੀ ਜਾਂਦੀ ਸੰਘਰਸ਼ ਜਾਰੀ ਹੀ ਨਹੀਂ ਬਲਕਿ ਹੋਰ ਵੀ ਭਖਾਇਆ ਜਾਏਗਾ।