ਜਸਪ੍ਰੀਤ ਨੂੰ ਸਨਮਾਨਿਤ ਕੀਤੇ ਜਾਨ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 6 ਮਈ 2025 : ਸਰਕਾਰੀ ਐਲੀਮੈਂਟਰੀ ਸਕੂਲ ਅਤਾਪੁਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਧੀ ਸ੍ਰੀ ਦਵਿੰਦਰ ਸਿੰਘ ਨੇ ਆਪਣੇ ਇਲਾਕੇ ਵਿੱਚ ਮਾਣ ਪ੍ਰਾਪਤ ਕੀਤਾ ਹੈ , ਜਸਪ੍ਰੀਤ ਕੌਰ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਬਲਾਕ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ
ਇਸ ਮੌਕੇ ਸਕੂਲ ਦੇ ਮੁਖੀ ਨੇ ਕਿਹਾ ਕਿ “ਇਹ ਸਾਡੇ ਸਕੂਲ ਲਈ ਮਾਣ ਦੀ ਗੱਲ ਹੈ , ਜਸਪ੍ਰੀਤ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ , ਜਸਪ੍ਰੀਤ ਨੇ ਆਪਣੇ ਸਫਲਤਾ ਦਾ ਸ੍ਰੇਯ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੱਤਾ , ਸਥਾਨਕ ਪੱਧਰ 'ਤੇ ਲੋਕਾਂ ਵੱਲੋਂ ਵੀ ਜਸਪ੍ਰੀਤ ਨੂੰ ਬਹੁਤ ਵਧਾਈਆਂ ਮਿਲ ਰਹੀਆਂ ਹਨ