ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਉਡਾਈਆਂ ਜਾ ਰਹੀਆਂ ਹਨ ਸੰਵਿਧਾਨ ਦੀਆਂ ਧੱਜੀਆਂ - ਡਿੰਪਾ,ਜ਼ੀਰਾ
- ਪਿੰਡ ਖੋਸਾ ਦਲ ਸਿੰਘ ਵਾਲਾ ਵਿਖੇ ਸੰਵਿਧਾਨ ਬਚਾਓ ਰੈਲੀ ਵਿੱਚ ਕਾਂਗਰਸੀ ਵਰਕਰਾਂ ਦਾ ਉਮੜਿਆ ਭਾਰੀ ਇਕੱਠ
ਖੋਸਾ ਦਲ ਸਿੰਘ,6 ਮਈ 2025 - ਕਾਂਗਰਸ ਹਾਈਕਮਾਂਡ ਦੇ ਸੱਦੇ ਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਲੋਂ ਜ਼ੀਰਾ- ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਖੋਸਾ ਦਲ ਸਿੰਘ ਵਾਲਾ ਵਿਖੇ ਇੱਕ ਨਿੱਜੀ ਪੈਲਸ ਵਿੱਚ ਕਾਂਗਰਸ ਹਾਈਕਮਾਂਡ ਦੇ ਸੱਦੇ ਤੇ,"ਸੰਵਿਧਾਨ ਬਚਾਓ" ਰੈਲੀ ਕੀਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਉਮੜਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਨਾਲ ਛੇੜ ਛਾੜ ਕਰਨ ਦੇ ਵਿਰੁੱਧ ਸਮੁੱਚੇ ਪੰਜਾਬ ਵਿੱਚ ਲੋਕਾਂ ਨੂੰ ਇਸ ਦੇ ਪ੍ਰਤੀ ਜਾਗ੍ਰਿਤ ਕਰਨ ਲਈ ਇਹ"ਸੰਵਿਧਾਨ ਬਚਾਓ" ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਸੰਵਿਧਾਨਿਕ ਹੱਕ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ ਉੱਥੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੱਕ ਆਮ ਵਿਅਕਤੀ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਕਿਸਾਨ ਖੇਤੀਬਾੜੀ ਦਾ ਧੰਦਾ ਕਰਦੇ ਹਨ ਅਤੇ ਜਦੋਂ ਵੀ ਕਣਕ ਦੀ ਬਿਜਾਈ ਦਾ ਸੀਜ਼ਨ ਆਉਂਦਾ ਹੈ ਤਾਂ ਜਾਣ ਬੁੱਝ ਕੇ ਖਾਦ ਦੀ ਸ਼ੋਰਟੇਜ ਪੈਦਾ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਹਰ 6 ਮਹੀਨੇ ਬਾਅਦ 200-300 ਰੁਪਏ ਪ੍ਰਤੀ ਥੈਲਾ ਖਾਦ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ ਜਦੋਂਕਿ ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਹੁੰਦਿਆਂ ਖਾਦ ਦੇ ਥੈਲੇ ਦੀ ਕੀਮਤ ਕੇਵਲ 400 ਰੁਪਏ ਸੀ ਜੋ ਅੱਜ ਵਧ ਕੇ 1600 ਰੁਪਏ ਪ੍ਰਤੀ ਥੈਲੇ ਤੇ ਪਹੁੰਚ ਚੁੱਕੀ ਹੈ ਜਿਸ ਕਰਕੇ ਕਿਸਾਨਾਂ ਨੂੰ ਹਰ ਸਾਲ ਖਾਦ ਤੇ 30 ਹਜ਼ਾਰ ਕਰੋੜ ਰੁਪਏ ਵੱਧ ਖਰਚਣੇ ਪੈ ਰਹੇ ਹਨ।
ਉਹਨਾਂ ਕਿਹਾ ਕਿ ਰਾਜਸਥਾਨ,ਹਰਿਆਣਾ,ਯੂ.ਪੀ.ਅਤੇ ਹੋਰ ਸਟੇਟਾਂ ਵਿੱਚ ਵੀ ਸਰਕਾਰਾਂ ਵੱਲੋਂ ਹਾਈਬ੍ਰਿਡ ਝੋਨੇ ਦੀ ਬਿਜਾਈ ਕਰਵਾਈ ਜਾ ਰਹੀ ਹੈ ਕਿਉਂਕਿ ਇਸ ਦਾ ਝਾੜ ਵੱਧ ਨਿਕਲਦਾ ਹੈ ਪਰ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨੀਤੀ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਹਾਈਬ੍ਰਿਡ ਝੋਨੇ ਦੀ ਬਿਜਾਈ ਕਰਨ ਦੀ ਇਜਾਜ਼ਤ ਨਾ ਦੇ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ। ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮੇਂ ਤੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ,"ਯੁੱਧ ਨਸ਼ਿਆਂ ਵਿਰੁੱਧ" ਬਿਲਕੁਲ ਫਲਾਪ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪਿੰਡ-ਪਿੰਡ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਗਰੀਬ ਵਰਗ ਦੇ ਲੋਕਾਂ ਤੇ ਨਜਾਇਜ਼ ਗੋਲੀਆਂ ਪਾ ਕੇ ਕੇਵਲ ਪਰਚਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਜਿਹੜੀ ਪੁਲਿਸ ਮੁਲਾਜ਼ਮ ਚਿੱਟੇ ਸਮੇਤ ਫੜੀ ਗਈ ਸੀ ਉਹ ਜਮਾਨਤ ਮਿਲਣ ਤੋਂ ਬਾਅਦ ਅੱਜ ਫਿਰ ਥਾਰ ਤੇ ਸ਼ਰੇਆਮ ਘੁੰਮ ਰਹੀ ਹੈ ਜਦੋਂਕਿ ਇਸ ਮਾਮਲੇ ਵਿੱਚ ਉਸ ਦੀਆਂ ਕਾਲ ਡਿਟੇਲਾਂ ਕਢਵਾ ਕੇ ਉਸ ਦੀਆਂ ਕਿਹੜੇ- ਕਿਹੜੇ ਨਸ਼ਾ ਤਸਕਰਾਂ ਨਾਲ ਤਾਰਾਂ ਜੁੜੀਆਂ ਹੋਈਆਂ ਹਨ ਦਾ ਸਾਰਾ ਰਿਕਾਰਡ ਖੰਗਾਲ ਕੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਹੈ ਅਤੇ ਗਰੀਬ ਅਤੇ ਬੇਸਹਾਰਾ ਲੋਕਾਂ ਤੇ ਨਜਾਇਜ਼ ਪਰਚੇ ਪਾਏ ਜਾ ਰਹੇ ਹਨ ਜਿਨਾਂ ਦੀ ਕਾਂਗਰਸ ਪਾਰਟੀ ਬਾਂਹ ਫੜੇਗੀ।
ਉਨਾ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਵਿੱਚ ਅੱਤਵਾਦ ਦੇ ਸਮੇਂ ਵਰਗਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਦਾ ਰਾਜ ਹੋਣ ਕਰਕੇ ਹਰ ਰੋਜ਼ ਸ਼ਹਿਰੀਆਂ ਨੂੰ ਫਿਰੌਤੀਆਂ ਦੇਣ ਦੇ ਫੋਨ ਆ ਰਹੇ ਹਨ। ਇਸ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਮਹਿੰਦਰਜੀਤ ਸਿੰਘ ਜ਼ੀਰਾ, ਵਿੱਕੀ ਭਿੰਡਰ, ਲਖਵਿੰਦਰ ਸਿੰਘ ਜੌੜਾ, ਬਲਜੀਤ ਸਿੰਘ ਬੱਬਾ, ਹਰਭਜਨ ਸਿੰਘ ਸਭਰਾ, ਮੇਹਰ ਸਿੰਘ ਬਾਹਰਵਾਲੀ ਕੁਲਦੀਪ ਸਿੰਘ ਸਸਤੇਵਾਲੀ, ਬਲਦੇਵ ਸਿੰਘ ਭਾਗੋ ਕੇ, ਜਸਵੀਰ ਸਿੰਘ ਹਾਮਦ ਵਾਲਾ ਉਤਾੜ , ਹਰਪ੍ਰੀਤ ਸਿੰਘ ਕੋਹਾਲਾ, ਨਵਦੀਪ ਸਿੰਘ ਕਾਲਾ, ਸੁਖਜਿੰਦਰ ਸਿੰਘ ਪ੍ਰਧਾਨ, ਆਜ਼ਾਦਬੀਰ ਸਿੰਘ, ਗੁਰਦੀਪ ਸਿੰਘ ਸੁਖੇਵਾਲਾ, ਜਸਵੰਤ ਸਿੰਘ ਤਲਵੰਡੀ ਨਿਪਾਲਾ, ਮਨਜੀਤ ਸਿੰਘ ਭੜਾਣਾ , ਲਾਭ ਸਿੰਘ ਭੜਾਣਾ, ਰਘਬੀਰ ਸਿੰਘ ਵਰਨਾਲਾ, ਸੋਨੂ ਬੇਰੀ ਵਾਲਾ, ਅੰਗਰੇਜ਼ ਸਿੰਘ ਮਨਸੂਰ ਦੇਵਾ, ਸਤਨਾਮ ਸਿੰਘ ਮਨਸੂਰਦੇਵਾ, ਬਲਵਿੰਦਰ ਸਿੰਘ ਘੁਦੂਵਾਲਾ , ਬੋਹੜ ਸਿੰਘ ਸਦਰ ਵਾਲਾ, ਅੰਗਰੇਜ ਸਿੰਘ ਅਕਬਰ ਵਾਲਾ, ਬਲਦੇਵ ਸਿੰਘ ਪਾਲੂ ਵਾਲਾ, ਸੁਖਚੈਨ ਸਿੰਘ ਕਾਲੂ ਮੰਡਾਰ, ਬਲਜੀਤ ਸਿੰਘ ਮਸਤੇਵਾਲਾ ਬਚਿੱਤਰ ਸਿੰਘ ਮਸਤੇ ਵਾਲਾ, ਜਰਨੈਲ ਸਿੰਘ ਮਹੀਆਂ ਸਿੰਘ ਖੁਰਦ, ਅਜੀਤ ਸਿੰਘ ਪੀਹੇ ਵਾਲਾ, ਗੁਰਮੇਜ਼ ਸਿੰਘ ਚੇਅਰਮੈਨ, ਲਖਵਿੰਦਰ ਸਿੰਘ ਲੱਖਾ, ਚਮਕੌਰ ਸਿੰਘ ਲੋਹਕਾ, ਹਰਦੀਪ ਸਿੰਘ ਐੱਮ ਸੀ, ਕੁਲਦੀਪ ਸਿੰਘ ਸੁੱਖੇ ਵਾਲਾ, ਕੁਲਵੰਤ ਸਿੰਘ ਲੋਹਕਾ, ਕੁਲਦੀਪ ਸਿੰਘ ਲੋਹਕਾਂ, ਗੁਰਨੈਬ ਸਿੰਘ ਵਾੜਾ ਪੋਹਵਿੰਡ, ਜਨਕ ਰਾਜ ਵਾੜਾ ਪੋਹਵਿੰਡ, ਕੁਲਵਿੰਦਰ ਸਿੰਘ ਵਾੜਾ ਵਰਿਆਮ ਸਿੰਘ, ਜਗਜੀਤ ਸਿੰਘ ਵਾੜਾ ਵਰਿਆਮ ਸਿੰਘ, ਸੁਖਦੇਵ ਸਿੰਘ ਸੰਤੂ ਵਾਲਾ, ਦਰਸ਼ਨ ਸਿੰਘ ਸੰਤੂ ਵਾਲਾ, ਗੁਰਭਗਤ ਸਿੰਘ ਗੋਰਾ ਗਿੱਲ ਐਮਸੀ, ਨਿਸ਼ਾਨ ਸਿੰਘ ਵਕੀਲਾਂ ਵਾਲਾ, ਗੁਰਮੇਜ਼ ਸਿੰਘ ਮਾਛੀਏ ਕੇ, ਕਾਰਜ ਸਿੰਘ ਸੂਦਾਂ, ਗੈਰੀ ਸੂਦਾ , ਹਰਚੰਦ ਸਿੰਘ ਸੂਦਾ, ਚਰਨ ਸਿੰਘ ਮੰਝ ਵਾਲਾ, ਪ੍ਰਭ ਭੁੱਲਰ ਠੱਠਾ ਕਿਸ਼ਨ ਸਿੰਘ, ਸਤਨਾਮ ਸਿੰਘ ਬੂਟੇ ਵਾਲਾ, ਬੋਹੜ ਸਿੰਘ ਬੂੜੇਵਾਲਾ, ਨਾਦਰ ਸਿੰਘ ਕੀਮੇਵਾਲਾ, ਕਰਨੈਲ ਸਿੰਘ ਕੀਮੇਵਾਲਾ ,ਹੀਰਾ ਸਿੰਘ ਕੀਮੇ ਵਾਲਾ , ਹਰਪ੍ਰੀਤ ਸਿੰਘ ਗੋਰਾ ਮਰਹਾਣਾ, ਨਿਰਮਲ ਸਿੰਘ ਮਰਹਾਣਾ ਨਵਾਂ, ਬਲਜੀਤ ਸਿੰਘ ਕੁੱਤਬਪੁਰਾ, ਗੁਰਨਾਮ ਸਿੰਘ ਚੱਕੀਆਂ , ਕੁਲਦੀਪ ਸਿੰਘ ਚੱਕੀਆਂ, ਬੂਟਾ ਸਿੰਘ ਟਿੰਡਵਾ, ਨਸੀਬ ਸਿੰਘ ਆਲੇ ਵਾਲਾ, ਬੂਟਾ ਸਿੰਘ ਆਲੇ ਵਾਲਾ, ਜੋਰਾਵਰ ਸਿੰਘ ਅਮੀਰ ਸ਼ਾਹ, ਗੁਰਵਿੰਦਰ ਸਿੰਘ ਫਤਿਹਗੜ੍ਹ ਸਭਰਾ, ਗੁਰਨੈਬ ਸਿੰਘ ਫਤਿਹਗੜ੍ਹ ਸਭਰਾ, ਹੈਪੀ ਪੀਰ ਮੁਹੰਮਦ, ਬੂੜ ਸਿੰਘ ਪੀਰ ਮੁਹੰਮਦ, ਗੁਰਨਾਮ ਸਿੰਘ ਸਿਲੇਵਿੰਡ , ਦਵਿੰਦਰ ਸਿੰਘ ਡਿੱਬ ਵਾਲਾ, ਬੇਅੰਤ ਸਿੰਘ ਵਲਟੋਹਾ , ਜਸਵਿੰਦਰ ਸਿੰਘ ਨੰਬਰਦਾਰ, ਲਵਪ੍ਰੀਤ ਗੱਟੀ ਹਰੀਕੇ, ਜੋਗਾ ਸਿੰਘ ਗੱਟੀ ਹਰੀਕੇ, ਦਰਸ਼ਨ ਸਿੰਘ ਨੰਗਲ , ਹਰਦੀਪ ਸਿੰਘ ਨੰਗਲ , ਅਮਨਦੀਪ ਮਾਣੋਚਾਲ ਲਵਦੀਪ ਮਾਣੋਚਾਲ , ਪੰਜਾਬ ਸਿੰਘ ਬਸਤੀ ਰਾਜ ਸਿੰਘ, ਤੇਜ ਵਿਕਰਮ ਸਿੰਘ ਲੋਹਕਾ, ਬਲਦੇਵ ਸਿੰਘ ਗਾਦੜੀ ਵਾਲਾ, ਅੰਗਰੇਜ਼ ਸਿੰਘ ਸਨੇਰ , ਚਮਕੌਰ ਸਿੰਘ ਲੌਹਕਾ, ਬਲਜਿੰਦਰ ਸਿੰਘ ਕੋਠੇ ਅੰਬਰਹਰ, ਬਖਸ਼ੀਸ਼ ਸਿੰਘ ਗੁਰਦਿੱਤੀ ਵਾਲਾ, ਜਰਨੈਲ ਸਿੰਘ ਗੁਰਦਿੱਤੀ ਵਾਲਾ, ਸਰਦੂਲ ਸਿੰਘ ਮਰਖਾਈ, ਵਿਰਸਾ ਜੀ , ਬਲਵਿੰਦਰ ਘੁੱਦੂ ਵਾਲਾ, ਗੁਰਪ੍ਰੇਮ ਸੇਖਵਾਂ, ਗੋਲੂ ਸੇਖਵਾਂ, ਲਾਡੀ ਅਵਾਨ, ਪਰਮਜੀਤ ਸਿੰਘ ਪੰਮਾ ਬੋੜਾ ਵਾਲੀ , ਜਗਤਾਰ ਸਿੰਘ ਲੌਂਗੋਦੇਵਾ, ਜਰਨੈਲ ਸਿੰਘ, ਨੂਰਪੁਰ ਬਲਵਿੰਦਰ ਸਿੰਘ ਮਾਛੀਵਾੜਾ, ਸਾਬਾ ਨੂਰਪੁਰ, ਸਾਹਿਬ ਸਿੰਘ ਰਸੂਲਪੁਰ, ਸ਼ਿਵ ਸਾਗਰ ਮੱਖੂ , ਸੁਮੀਤ ਨਰੂਲਾ, ਦਲਵਿੰਦਰ ਮਰੂੜ, ਦਰਸ਼ਨ ਸਿੰਘ ਵਾਲਾ, ਰੋਮੀ ਚੋਪੜਾ, ਹੈਪੀ ਪੀਰ ਮੁਹੰਮਦ, ਗੁਰਵਿੰਦਰ ਚਿਰਾਗ ਵਾਲੀ, ਜਗਜੀਤ ਸਿੰਘ ਪੰਡੋਰੀ, ਡਾਕਟਰ ਜਗੀਰ ਐਮਸੀ, ਜੋਬਨ ਪੀਹੈ ਵਾਲੀ, ਜਸਵਿੰਦਰ ਸਿੰਘ ਹਾਮਦ ਉਤਾੜ, ਜੋਗਿੰਦਰ ਸਿੰਘ ਬੁਈਆਂ ਵਾਲਾ, ਸੁਖਬੀਰ ਸਿੰਘ ਚੱਬਾ, ਗੁਰਚਰਨ ਸਿੰਘ ਚੱਬਾ ਸੁਰਜੀਤ ਸਿੰਘ, ਰਾਜੂ ਰਟੌਲ, ਜਗੀਰ ਸਿੰਘ ਕਟੋਰਾ, ਦਰਸ਼ਨ ਸਿੰਘ ਮੱਲੂ ਬਾਣੀਆਂ, ਚਰਨਜੀਤ ਸਿੰਘ ਸ਼ਾਹ ਬੁਕਰ , ਅਮਨਦੀਪ ਮੁਹਾਰ, ਨਵਤੇਜ ਸਿੰਘ ਵਿੱਕੀ ਬਹਿਕਾਂ, ਡਿੰਪਲ ਬਹਿਕਾਂ ਜਸ ਅਲੀ ਪੁਰ, ਅੰਗਰੇਜ਼ ਅਲੀਪੁਰ, ਲਖਬੀਰ ਸਿੰਘ ਝਾਮਕੇ, ਹਰਜੀਤ ਸਿੰਘ ਝਾਮਕੇ , ਮਣੀ ਧੰਨਾ ਸ਼ਹੀਦ ,ਬਲਜਿੰਦਰ ਧੰਨਾ ਸ਼ਹੀਦ, ਦਵਿੰਦਰ ਸਿੰਘ ਜਲੇਵਾਲਾ , ਗੁਰਜੋਤ ਸਿੰਘ ਕਿਲੀ ਗੁੱਦਾ, ਗੁਰਨਾਮ ਸਿੰਘ ਵਰਪਾਲ, ਮੇਜਰ ਸਿੰਘ ਵਰਪਾਲ, ਨਛੱਤਰ ਸਿੰਘ, ਜਗਰਾਜ ਸਿੰਘ ਵਰਪਾਲ , ਗੁਰਦਿਆਲ ਸਿੰਘ ਬਸਤੀ ਉਜਾਗਰ , ਮਨਦੀਪ ਸਿੰਘ ਫੇਮੀ ਵਾਲਾ, ਪ੍ਰਗਟ ਸਿੰਘ ਫੇਮੀਵਾਲਾ , ਬਲਦੇਵ ਸਿੰਘ ਬੋਤੀਆਂ ਵਾਲਾ, ਜਗਦੀਪ ਸਿੰਘ ਬੋਤੀਆਂ ਵਾਲਾ, ਸੁਖਵਿੰਦਰ ਸਿੰਘ ਗੱਟਾ, ਸਾਹਿਬ ਸਿੰਘ ਸ਼ੀਹਾਂਪੜੀ, ਰੇਸ਼ਮ ਸਿੰਘ ਬਿੱਟੂ, ਗੁਰਦੇਵ ਸਿੰਘ ਭੁੱਟੋ, ਨਸੀਬ ਸਿੰਘ ਸ਼ੀਹਾਂਪੜੀ, ਗੁਰਦੇਵ ਸਿੰਘ ਨੰਬਰਦਾਰ ਸ਼ੀਹਾਂਪੜੀ, ਗੁਰਨੈਬ ਸਿੰਘ ਵਾੜਾ ਪੋਹਵਿੰਡ, ਡਾਕਟਰ ਗਗਨ ਵਾੜਾ ਪੋਹਵਿੰਡ, ਸਤਬੀਰ ਸਿੰਘ ਜੋਗੇਵਾਲਾ, ਗੁਰਜਿੰਦਰ ਸਿੰਘ ਲਹਿਰਾ ਬੇਟ, ਰਣਜੀਤ ਸਿੰਘ ਲਹਿਰਾ ਬੇਟ, ਰਵੀ ਚੋਪੜਾ , ਨਸੀਬ ਸਿੰਘ ਵੰਜੋ ਕੇ, ਸੰਤੋਸ਼ ਰਾਣੀ, ਅਜੇਦੀਪ ਸਿਆਲ, ਰਸ਼ਪਾਲ ਸਿੰਘ ਲਾਡਾ ਵੰਜੋ ਕੇ, ਵਿਰਸਾ ਸਿੰਘ ਬਹਿ, ਸੁਰਜੀਤ ਸਿੰਘ ਚਾਬ, ਕਮਲਜੀਤ ਸਿੰਘ ਚਾਬ, ਗੁਰਲਾਲ ਸਿੰਘ ਚਾਬ, ਜਰਨੈਲ ਸਿੰਘ ਸਧਾਰਾ , ਦਵਿੰਦਰ ਸਿੰਘ ਸੰਧੂ ਵਾੜਾ ਕਾਲੀ ਰਾਉਂ , ਮਲੂਕ ਸਿੰਘ ਵਾੜਾ ਕਾਲੀ ਰਾਉਂ, ਸੋਨਾ ਮਨਸੂਰਵਾਲ, ਬਬਲ ਮੱਲਾਂ ਵਾਲਾ, ਪ੍ਰਗਟ ਸਿੰਘ ਕਿਲੀ, ਪਰਮਿੰਦਰ ਸਿੰਘ ਲਾਡਾ, ਜਰਨੈਲ ਸਿੰਘ ਫਤਿਹਗੜ ਸਭਰਾ, ਗੁਰਦੇਵ ਸਿੰਘ ਮਿੱਠੇ , ਬਲਦੇਵ ਸਿੰਘ ਖਿਆਲੀ, ਕਵਲਜੀਤ ਸਿੰਘ ਨੰਬਰਦਾਰ ਆਸ਼ੀਏ ਕੇ , ਗੁਰਮੇਲ ਸਿੰਘ ਮਾਸੀਏ ਕੇ, ਹਰਭਜਨ ਸਿੰਘ ਮਾਸੀਏ ਕੇ, ਜਰਨੈਲ ਸਿੰਘ ਭੱਟੀ, ਕਿੱਕਰ ਸਿੰਘ, ਜਸਕਰਨ ਸਿੰਘ ਬਸਤੀ ਸ਼ਾਮੇ ਵਾਲੀ, ਬੰਟੀ ਵਰਿਆ, ਗੁਰਬਚਨ ਸਿੰਘ ਵਰਿਆ, ਅੰਗਰੇਜ ਸਿੰਘ ਵਰਿਆ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਅਤੇ ਹੋਰ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।