ਰਿਜਰਵੇਸ਼ਨ ਚੋਰ ਫੜੋ ਮੋਰਚੇ ਦੀ ਵੱਡੀ ਜਿੱਤ
ਜਾਅਲ੍ਹੀ ਜਾਤੀ ਸਰਟੀਫਿਕੇਟ ਤੇ ਨੌਕਰੀ ਕਰ ਰਿਹਾ ਅਰਵਿੰਦ ਕੁਮਾਰ ਬੀ ਐਸ ਐਨ ਐਲ ਨੇ ਕੀਤਾ ਬਰਖਾਸਤ
ਦੋਸ਼ੀ ਤੇ ਪਰਚਾ ਦਰਜ ਕਰਵਾਉਣ ਲਈ ਮੋਰਚੇ ਦਾ ਵਫਦ ਜਲਦ ਐਸਐਸਪੀ ਕਪੂਰਥਲਾ ਨੂੰ ਮਿਲੇਗਾ : ਪਮਾਲੀ, ਚੁੰਬਰ
ਲੁਧਿਆਣਾ 6 ਮਈ ( ) ਪਿਛਲੇ ਲੰਮੇ ਸਮੇਂ ਤੋਂ ਸੂਬੇ ਅੰਦਰ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਰਿਜਰਵੇਸ਼ਨ ਚੋਰਾਂ ਦੇ ਖਿਲਾਫ ਰਿਜਰਵੇਸ਼ਨ ਚੋਰ ਫੜੋ ਮੋਰਚੇ ਵੱਲੋ ਸ਼ੁਰੂ ਕੀਤੀ ਮੁਹਿੰਮ ਨੂੰ ਅੱਜ ਉਸ ਸਮੇਂ ਬਲ ਮਿਲਿਆ ਜਦੋਂ ਇੱਕ ਅਰਵਿੰਦ ਕੁਮਾਰ ਨਾਂ ਦੇ ਜਾਅਲੀ ਜਾਤੀ ਸਰਟੀਫਿਕੇਟ ਧਾਰਕ ਨੂੰ ਉਸ ਦਾ ਸਰਟੀਫਿਕੇਟ ਰੱਦ ਹੋਣ ਤੋਂ ਬਾਅਦ ਬੀ ਐਸ ਐਨ ਐਲ ਵੱਲੋ ਉਸ ਬਰਖਾਸਤ ਕੀਤਾ ਗਿਆ ।
ਬਰਖਾਸਤਗੀ ਦੇ ਹੁਕਮਾਂ ਦੀ ਕਾਪੀ ਦਿਖਾਉਂਦਿਆਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸੰਸਥਾਪਕ ਜਸਬੀਰ ਸਿੰਘ ਪਮਾਲੀ ਅਤੇ ਮੋਰਚੇ ਤੇ ਲੀਗਲ ਸੈਲ ਦੇ ਇੰਚਾਰਜ ਤਰਸੇਮ ਲਾਲ ਚੁੰਬਰ ਨੇ ਦੱਸਿਆ ਕਿ ਮੋਰਚੇ ਦੇ ਅਹਿਮ ਆਗੂ ਰਾਜੇਸ਼ ਕੁਮਾਰ ਮਹਿਰਾ ਵਾਸੀ ਫਗਵਾੜਾ
ਦੀ ਸਕਾਇਤ ਤੇ ਇਸ ਰਿਜ਼ਰਵੇਸ਼ਨ ਚੋਰ ਅਰਵਿੰਦ ਕੁਮਾਰ ਦਾ ਜਾਅਲੀ ਜਾਤੀ ਸਰਟੀਫਿਕੇਟ ਸਟੇਟ ਲੈਵਲ ਸਕਰੂਟਨੀ ਕਮੇਟੀ ਨੇ ਮਿਤੀ 29 ਮਈ 2023 ਨੂੰ ਰੱਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਲੰਮੀ ਜੱਦੋਜਹਿਦ ਤੋਂ ਬਾਅਦ ਅਖੀਰ ਬੀ ਐਸ ਐਨ ਐਲ ਨੇ ਮਿਤੀ 26/04/2025 ਨੂੰ ਅਰਵਿੰਦ ਕੁਮਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਪਮਾਲੀ ਅਤੇ ਚੁੰਬਰ ਨੇ ਅੱਗੇ ਦੱਸਿਆ ਕਿ ਇਸ ਰਿਜ਼ਰਵੇਸ਼ਨ ਚੋਰ ਦੇ ਖਿਲਾਫ ਮੁਕੱਦਮਾਂ ਦਰਜ ਕਰਵਾਉਣ ਲਈ ਮੋਰਚੇ ਦਾ ਇੱਕ ਵਫਦ ਜਲਦ ਹੀ ਐਸਐਸਪੀ ਕਪੂਰਥਲਾ ਨੂੰ ਮਿਲੇਗਾ ਤਾਂ ਜੋ ਰਿਜਰਵੇਸ਼ਨ ਦੇ ਇਸ ਚੋਰ ਨੂੰ ਇਸ ਦੀ ਬਣਦੀ ਥਾਂ ਤੇ ਪਹੁੰਚਾਇਆ ਜਾਵੇ। ਇਸ ਸਮੇਂ ਰਜਿੰਦਰ ਸਿੰਘ ਰਾਜੂ ਜੋਧਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵਿਸ਼ੇਸ਼ ਤੌਰ ਤੇ ਹਾਜਰ ਸਨ।