ਭੂਆ ਕੋਲ ਆ ਕੇ ਪੜ ਰਿਹਾ 13 ਸਾਲਾਂ ਦਾ ਬੱਚਾ ਪਿਛਲੇ 12 ਦਿਨ ਤੋਂ ਹੋਇਆ ਗਾਇਬ
ਮਾਂ ਦੀ ਮੌਤ ਹੋਣ ਤੋਂ ਬਾਅਦ ਪਿਤਾ ਦੀ ਕੱਟੀ ਗਈ ਸੀ ਲੱਤ ਇਸ ਲਈ ਪੜ੍ਹਾਈ ਕਰਾਉਣ ਵਿੱਚ ਅਸਮਰਥ ਹੋਣ ਤੇ ਭੂਆ ਕੋਲ ਭੇਜਿਆ ਸੀ ਪੜਨ
ਰੋਹਿਤ ਗੁਪਤਾ
ਗੁਰਦਾਸਪੁਰ , 6 ਮਈ 2025 :
ਆਪਣੀ ਭੂਆ ਕੋਲ ਗੁਰਦਾਸਪੁਰ ਆ ਕੇ ਪਿਛਲੇ ਤਿੰਨ ਸਾਲਾਂ ਤੋਂ ਰਹਿ ਰਿਹਾ 13 ਸਾਲਾਂ ਦਾ ਬੱਚਾ ਪ੍ਰੀਤ ਭੇਦ ਭਰੇ ਹਾਲਾਤਾਂ ਵਿੱਚ 26 ਅਪ੍ਰੈਲ ਦਾ ਗਾਇਬ ਹੋਇਆ ਹੈ ਪਰ ਉਸ ਦਾ ਅੱਜ ਤੱਕ ਪਤਾ ਨਹੀਂ ਚੱਲਿਆ । ਪ੍ਰੀਤ ਦੀ ਮਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਸਦੇ ਪਿਤਾ ਦੀ ਵੀ ਲੱਤ ਕੱਟੀ ਗਈ ਸੀ ਜਿਸ ਕਾਰਨ ਉਹ ਉਸ ਨੂੰ ਪੜਾਉਣ ਵਿੱਚ ਅਸਮਰਥ ਹੋ ਗਏ ਸਨ ਅਤੇ ਆਪਣੀ ਭੈਣ ਯਾਨੀ ਬੱਚੇ ਦੀ ਭੂਆ ਕੋਲ ਗੁਰਦਾਸਪੁਰ ਭੇਜ ਦਿੱਤਾ ਸੀ ਜਿੱਥੇ ਉਹ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ ।
ਪ੍ਰੀਤ ਦੀ ਭੂਆ ਅਤੇ ਫੁੱਫੜ ਅਨੁਸਾਰ ਪ੍ਰੀਤ ਕਾਫੀ ਸ਼ਰਾਰਤੀ ਸੀ ਇਸ ਲਈ ਉਸ ਨੂੰ ਅਕਸਰ ਸਕੂਲੋਂ ਡਾਂਟ ਪੈਂਦੀ ਸੀ । ਬੀਤੇ ਦਿਨ ਜਦੋਂ ਸਕੂਲੋਂ ਘਰ ਆਇਆ ਤਾਂ ਉਸ ਕੋਲ ਸਕੂਲ ਦਾ ਬਸਤਾ ਨਹੀਂ ਸੀ, ਜਦੋਂ ਉਸਨੂੰ ਬਸਤੇ ਬਾਰੇ ਪੁੱਛਿਆ ਤਾ ਪ੍ਰੀਤ ਨੇ ਕਿਹਾ ਕਿ ਉਹ ਦੇ ਦੋਸਤ ਦੇ ਘਰ ਰਹਿ ਗਿਆ ਹੈ ਅਗਲੇ ਦਿਨ 26 ਅਪ੍ਰੈਲ ਤੋਂ ਉਹ ਸਵੇਰੇ ਘਰੋਂ 7 ਵਜੇ ਨਿਕਲਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਇਸ ਦੀ ਸ਼ਿਕਾਇਤ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੂੰ ਕੀਤੀ ਗਈ ਹੈ।
ਲੜਕੇ ਦੀ ਭੂਆ ਤੇ ਫੁਫੜ ਨੇ ਦੱਸਿਆ ਕਿ ਪ੍ਰੀਤ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਉਸਦੇ ਪਿਤਾ ਵੀ ਅਪਾਹਜ ਹੋ ਗਏ ਹਨ ਜਿਸ ਕਾਰਨ ਉਸ ਦੀ ਪੜ੍ਹਾਈ ਲਈ ਬੱਚੇ ਨੂੰ ਤਲਵਾੜੇ ਤੋਂ ਗੁਰਦਾਸਪੁਰ ਭੇਜਿਆ ਸੀ ਇਹ ਪੜ੍ ਲਿਖ ਕੇ ਉਹ ਬਜ਼ੁਰਗ ਪਿਓ ਦਾ ਸਹਾਰਾ ਬਣੇਗਾ । ਉਨਾਂ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਪ੍ਰੀਤ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੋਚ ਨਾਲ ਤੁਰੰਤ ਪੁਲਿਸ ਜਾਂ ਉਹਨਾਂ ਤੱਕ ਪਹੁੰਚਾਏ।