ਕੈਨੇਡਾ: ਬਰੈਂਪਟਨ ’ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਜੀਵਨ ’ਤੇ ਲੈਕਚਰ ਦੇਣਗੇ ਪ੍ਰੋ. ਚਮਨ ਲਾਲ
ਬਰੈਂਪਟਨ, 26 ਮਾਰਚ, 2023: ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਅੱਜ 26 ਮਾਰਚ ਨੂੰ ਬਰੈਂਪਟਨ ਦੇ ਸੈਂਟਰਲ ਪਾਰਕ ਵਿਚ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪ੍ਰੋ ਚਮਨ ਲਾਲ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਜੀਵਨ ’ਤੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਦਵਿੰਦਰ ਦਮਨ ਦਾ ਲਿਖਿਆ ਤੇ ਜਸਪਾਲ ਢਿੱਲੋਂ ਵੱਲੋਂ ਨਿਰਦੇਸ਼ਤ ਨਾਟਕ ’ਛਿਪਣ ਤੋਂ ਪਹਿਲਾਂ’ ਵੀ ਪੇਸ਼ ਕੀਤਾ ਜਾਵੇਗਾ।