ਪਿਆਰੇ ਲਾਲ ਗਰਗ ਨੇ ਨਵਜੋਤ ਸਿੱਧੂ ਦੀ ਐਡਵਾਈਜ਼ਰੀ ਛੱਡੀ
ਚੰਡੀਗੜ੍ਹ, 23 ਸਤੰਬਰ 2021 - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਵੱਲੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ।
ਬਾਬੂਸ਼ਾਹੀ ਨਾਲ ਫੋਨ 'ਤੇ ਗੱਲ ਕਰਦਿਆਂ ਪਿਆਰੇ ਲਾਲ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਉਨ੍ਹਾਂ ਦਾ ਐਡਵਾਈਜ਼ਰ ਬਣਨ ਲਈ ਸਹਿਮਤੀ ਦਿੱਤੀ ਸੀ। ਜੋ ਕਿ ਉਨ੍ਹਾਂ ਵੱਲੋਂ ਵਾਪਿਸ ਲੈ ਲਈ ਗਈ ਹੈ। ਹੁਣ ਪਿਆਰੇ ਲਾਲ ਨਵਜੋਤ ਸਿੱਧੂ ਦੇ ਐਡਵਾਈਜ਼ਰ ਨਹੀਂ ਬਣਨਗੇ। ਇਸ ਦੇ ਸਬੰਧ 'ਚ ਉਨ੍ਹਾਂ ਵੱਲੋਂ ਨਵਜੋਤ ਸਿੱਧੂ ਨੂੰ ਇੱਕ ਚਿੱਠੀ ਲਿਖੀ ਗਈ ਹੈ।