ਪੀ.ਏ.ਯੂ. ਇਕ ਵਾਰ ਫਿਰ ਬਣੀ ਦੇਸ਼ ਦੀ ਸਿਖਰਲੀ ਰੈਂਕਿੰਗ ਵਾਲੀ ਯੂਨੀਵਰਸਿਟੀ
ਲੁਧਿਆਣਾ 17 ਜੂਨ, 2025
ਦੇਸ਼ ਭਰਦੀਆਂ ਸੰਸਥਾਵਾਂ ਨੂੰ ਉਹਨਾਂ ਦੇ ਕਾਰਜ ਅਤੇ ਯੋਗਦਾਨ ਦੇ ਅਧਾਰ ਤੇ ਰੈਂਕਿੰਗ ਦੇਣ ਵਾਲੀ ਏਜੰਸੀ ਇੰਡੀਅਨ ਇੰਸਟੀਟਿਊਸ਼ਨ ਰੈਂਕਿੰਗ ਫਰੇਮਵਰਕ (ਆਈ ਆਈਆਰਐੱਫ) ਦੀ ਜਾਰੀ ਹੋਈ 2025 ਦੀ ਰੈਂਕਿੰਗ ਵਿਚ ਪੀ.ਏ.ਯੂ. ਨੂੰ ਦੇਸ਼ ਦੀਆਂ 67 ਰਾਜ ਖੇਤੀ ਯੂਨੀਵਰਸਿਟੀਆਂ ਵਿੱਚੋਂ ਪਹਿਲੀ ਰੈਂਕਿੰਗ ਹਾਸਲ ਹੋਈ ਹੈ। ਇਹੀ ਨਹੀਂ ਪੀ.ਏ.ਯੂ. ਨੇ ਦੇਸ਼ਭਰ ਦੇ 78 ਖੇਤੀ ਸੰਸਥਾਨਾਂ ਵਿੱਚੋਂ ਦੂਸਰਾ ਦਰਜਾ ਵੀ ਇਸ ਰੈਂਕਿੰਗ ਅਨੁਸਾਰ ਹਾਸਲ ਕੀਤਾ। ਇਹਨਾਂ 38 ਸੰਸਥਾਨਾਂ ਵਿਚ ਖੇਤੀਬਾੜੀ ਅਤੇ ਬਾਗਬਾਨੀ ਦੀਆਂ ਸੰਸਥਾਵਾਂ ਤੋਂ ਬਿਨਾਂ ਆਈ ਸੀ ਏ ਆਰਦੀਆਂ ਖੁਦਮੁਖਤਾਰ ਯੂਨੀਵਰਸਿਟੀਆਂ, ਕੇਂਦਰੀ ਖੇਤੀ ਯੂਨੀਵਰਸਿਟੀਆਂ ਅਤੇ ਆਈ ਸੀ ਏ ਆਰ ਦੇ ਸੰਸਥਾਨ ਸ਼ਾਮਿਲ ਹਨ। ਕੇਵਲ ਆਈ ਸੀ ਏ ਆਰ-ਆਈ ਏ ਆਰ ਆਈ ਦੀ ਰੈਂਕਿੰਗ ਪੀ.ਏ.ਯੂ. ਨਾਲੋਂ ਬਿਹਤਰ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਰੈਂਕਿੰਗ ਅਕਾਦਮਿਕ, ਖੋਜ, ਪਲੇਸਮੈਂਟ, ਉਦਯੋਗਿਕ ਸੰਪਰਕ, ਫੈਕਲਟੀ ਦਾ ਮਿਆਰ, ਵਿਭਿੰਨਤਾ ਅਤੇ ਸੰਸਥਾਈ ਕਾਢਾਂ ਨੂੰ ਅਧਾਰ ਬਣਾ ਕੇ ਦਿੱਤੀ ਜਾਂਦੀ ਹੈ।
ਇਸ ਖੁਸ਼ੀ ਦੇ ਮੌਕੇ ਗੱਲ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਰੈਂਕਿੰਗ ਨੇ ਇਕ ਵਾਰ ਫਿਰ ਪੀ.ਏ.ਯੂ. ਵੱਲੋਂ ਖੋਜ ਅਤੇ ਅਕਾਦਮਿਕ ਖੇਤਰ ਵਿਚ ਦਿੱਤੇ ਗਏ ਯੋਗਦਾਨ ਦੀ ਸਾਰਥਕਤਾ ਨੂੰ ਸਾਬਿਤ ਕੀਤਾ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਵਿਰਾਸਤ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚੋਂ ਵੀ ਮੋਹਰੀ ਭੂਮਿਕਾ ਅਦਾ ਕਰਨ ਵਿੱਚੋਂ ਪਛਾਣੀ ਜਾ ਸਕਦੀ ਹੈ। ਨਾਲ ਹੀ ਉਹਨਾਂ ਨੇ ਇਸ ਪ੍ਰਾਪਤੀ ਨੂੰ ਪੀ.ਏ.ਯੂ. ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਅਤੇ ਸਮਰਪਣ ਦੇ ਸਿੱਟੇ ਵਜੋਂ ਹਾਸਿਲ ਹੋਈ ਕਿਹਾ। ਉਹਨਾਂ ਕਿਹਾ ਕਿ ਅਧਿਆਪਨ ਦੇ ਖੇਤਰ ਵਿਚ ਨਵੇਂ ਮਿਆਰ ਸਿਰਜਣ ਦੇ ਨਾਲ-ਨਾਲ ਉੱਚ ਪੱਧਰੀ ਖੋਜ ਅਤੇ ਕਿਸਾਨਾਂ ਤੱਕ ਤਕਨਾਲੋਜੀਆਂ ਪਹੁੰਚਾਉਣ ਦਾ ਬੇਮਿਸਾਲ ਕਾਰਜ ਯੂਨੀਵਰਸਿਟੀ ਨੇ ਅੰਜਾਮ ਦਿੱਤਾ ਹੈ। ਨਾਲ ਹੀ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੀ ਖੇਤੀ ਲਈ ਪਾਏ ਜਾਣਵਾਲੇ ਮਹੱਤਵਪੂਰਨ ਯੋਗਦਾਨ ਨੂੰ ਭਵਿੱਖ ਵਿਚ ਵੀ ਜਾਰੀ ਰੱਖੇਗੀ।
ਇਸ ਰੈਂਕਿੰਗ ਬਾਰੇ ਗੱਲ ਕਰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਇਸ ਪ੍ਰਾਪਤੀ ਦਾ ਸਿਹਰਾ ਪੀ.ਏ.ਯੂ. ਵੱਲੋਂ ਬਦਲਦੇ ਸਮੇਂ ਅਨੁਸਾਰ ਆਪਣੇ ਆਪ ਨੂੰ ਤਿਆਰ ਕਰਨਅਤੇ ਸਮੇਂ ਨਾਲ ਬਰਮੇਚ ਕੇ ਚੱਲਣ ਦੀ ਰੁਚੀ ਦੇ ਸਿਰ ਬੰਨਿਆ।
ਡੀਨਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਰਾਸ਼ਟਰੀ ਪੱਧਰ ਤੇ ਦੂਜੇ ਦਰਜੇ ਦੀ ਖੇਤੀ ਸੰਸਥਾ ਅਤੇ ਸਿਖਰਲੇ ਦਰਜੇ ਦੀ ਖੇਤੀਬਾੜੀ ਯੂਨੀਵਰਸਿਟੀ ਬਣਨਾ ਮਾਣ ਵਾਲੀ ਗੱਲ ਤਾਂ ਹੈ ਨਾਲ ਹੀ ਇਹ ਭਵਿੱਖ ਵਿਚ ਹੋਰ ਵੱਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ।
ਪੀ.ਏ.ਯੂ. ਨੇ ਆਪਣੀ ਸਥਾਪਨਾ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਨਾ ਸਿਰਫ ਉੱਤਰੀ ਭਾਰਤ ਦੀ ਬਲਕਿ ਸਮੁੱਚੇ ਦੇਸ਼ ਦੀ ਖੇਤੀਬਾੜੀ ਨੂੰ ਵਿਗਿਆਨਕ ਲੀਹਾਂ ਉੱਪਰਤੋਰਨ ਦਾ ਸ਼ਾਨਦਾਰ ਕਾਰਜ ਕੀਤਾ। ਸੰਸਥਾ 6 ਕਾਲਜਾਂ ਦੇ 35 ਵਿਭਾਗਾਂ ਅਤੇ 10 ਖੇਤਰੀ ਖੋਜ ਕੇਂਦਰਾਂ ਦੇ ਵੱਡੇ ਢਾਂਚੇ ਨਾਲ ਜੁੜੀ ਹੋਈ ਹੈ। ਹੁਣ ਤੱਕ ਪੀ.ਏ.ਯੂ. ਨੇ ਵੱਖ-ਵੱਖ ਫਸਲਾਂ ਦੀਆਂ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਜਿਨ੍ਹਾਂ ਵਿੱਚੋਂ ਵਡੇਰੀ ਗਿਣਤੀ ਵਿਚ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਹੋਈ। ਨਾਲ ਹੀ ਖੇਤੀ ਮਸ਼ੀਨਰੀ ਵਿਚ ਵੀ ਰਾਸ਼ਟਰੀ ਪੱਧਰ ਤੇ ਪੀ.ਏ.ਯੂ. ਨੇ ਭਰਪੂਰ ਯੋਗਦਾਨ ਦੇ ਕੇ ਖੇਤੀਬਾੜੀ ਦੀ ਦਿਸ਼ਾ ਅਤੇ ਦਸ਼ਾ ਤਬਦੀਲ ਕਰਨ ਦਾ ਕਾਰਜ ਕੀਤਾ। ਪਸਾਰ ਦੇ ਪੱਖ ਤੋਂ ਖੇਤਰੀ ਖੋਜ ਕੇਂਦਰਾਂ ਨੇ ਸੂਬੇ ਦੇ ਕੋਨੇ-ਕੋਨੇ ਤੱਕ ਤਕਨਾਲੋਜੀਆਂ ਦੇ ਰੂਪਾਂਤਰਣ ਦਾ ਸੁਨੇਹਾ ਪਹੁੰਚਾ ਕੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜਿਆ। ਸਿਖਲਾਈਆਂ ਅਤੇ ਖੇਤੀ ਉਦਯੋਗ ਤੋਂ ਇਲਾਵਾ ਖੇਤੀ ਨੂੰ ਕਾਰੋਬਾਰ ਵਿਚ ਤਬਦੀਲ ਕਰਨ ਲਈ ਅਤੇ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੂੰ ਹੁਨਰਮੰਦ ਕਿੱਤਿਆਂ ਨਾਲ ਜੋੜਨ ਲਈ ਵੀ ਪੀ.ਏ.ਯੂ. ਦਾ ਕਾਰਜ ਬੇਹੱਦ ਜ਼ਿਕਰਯੋਗ ਰਿਹਾ ਹੈ। ਇੱਥੋਂ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਸੇਵਾਵਾਂ ਦੇਣ ਦੇ ਨਾਲ-ਨਾਲ ਅਨੇਕ ਮਹੱਤਵਪੂਰਨ ਅਹੁਦਿਆਂ ਦੀ ਸ਼ੋਭਾ ਵਧਾਉਂਦੇ ਰਹੇ ਹਨ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਐੱਨ ਆਈ ਆਰ ਐੱਫ ਦੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ 2023 ਅਤੇ 2024 ਦੀ ਰੈਂਕਿੰਗ ਵਿਚ ਲਗਾਤਾਰ ਦੋ ਸਾਲ ਪੀ.ਏ.ਯੂ. ਖੇਤੀ ਯੂਨੀਵਰਸਿਟੀਆਂ ਵਿਚ ਸਿਖਰਲੀ ਰੈਂਕਿੰਗ ਹਾਸਲ ਕਰਦੀ ਰਹੀ। ਉਪਰੋਥਲੀ ਕੀਤੀਆਂ ਇਹਨਾਂ ਪ੍ਰਾਪਤੀਆਂ ਨੇ ਦੇਸ਼ ਭਰਦੀਆਂ ਖੇਤੀ ਸੰਸਥਾਵਾਂ ਵਿਚ ਪੀ.ਏ.ਯੂ. ਦੀ ਸ਼੍ਰੇਸ਼ਠਤਾ ਅਤੇ ਸਰਵ ਉੱਚਤਾ ਨੂੰ ਨਿਰਵਿਵਾਦ ਸਥਾਪਿਤ ਕੀਤਾ ਹੈ।