Education Breaking: ਸਿੱਖਿਆ ਖੇਤਰ 'ਚ ਪੰਜਾਬ ਦੀ ਬੱਲੇ ਬੱਲੇ... ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
ਚੰਡੀਗੜ੍ਹ, 6 ਜੁਲਾਈ 2025 : ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ (NAS) 2024 ਵਿੱਚ ਸਿੱਖਿਆ ਖੇਤਰ ਵਿੱਚ ਇਤਿਹਾਸ ਰਚ ਦਿੱਤਾ ਹੈ। ਪੰਜਾਬ ਨੇ ਕਲਾਸ 3, 6 ਅਤੇ 9—ਤਿੰਨੋ ਕੈਟੇਗਰੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਾਰੇ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਮੁੱਖ ਅਚੀਵਮੈਂਟਸ
ਕਲਾਸ 3: ਪੰਜਾਬ ਨੇ 80 ਅੰਕ ਹਾਸਲ ਕਰਕੇ, ਹਿਮਾਚਲ ਪ੍ਰਦੇਸ਼ (74) ਅਤੇ ਕੇਰਲ (73) ਨੂੰ ਪਿੱਛੇ ਛੱਡਿਆ।
ਕਲਾਸ 6: ਪੰਜਾਬ ਅਤੇ ਕੇਰਲ ਦੋਵੇਂ ਨੇ 67-67 ਅੰਕ ਲੈ ਕੇ ਸਾਂਝਾ ਪਹਿਲਾ ਸਥਾਨ ਹਾਸਲ ਕੀਤਾ।
ਕਲਾਸ 9: ਪੰਜਾਬ ਨੇ 57 ਅੰਕ ਲੈ ਕੇ ਦੇਸ਼ ਭਰ ਵਿੱਚ ਟੌਪ ਕੀਤਾ।
ਸਰਵੇ ਵਿੱਚ ਬਰਨਾਲਾ, ਮਲੇਰਕੋਟਲਾ, ਤਰਨਤਾਰਨ ਅਤੇ ਹੋਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਨੇ ਵੀ ਉੱਚ ਰੈਂਕ ਹਾਸਲ ਕੀਤੀ।
ਸਰਕਾਰੀ ਸਕੂਲਾਂ ਦੀ ਕਾਮਯਾਬੀ
NEET 2024: ਪੰਜਾਬ ਦੇ ਸਰਕਾਰੀ ਸਕੂਲਾਂ ਦੇ 845 ਵਿਦਿਆਰਥੀਆਂ ਨੇ NEET ਪਾਸ ਕੀਤਾ।
JEE Mains 2024: 265 ਵਿਦਿਆਰਥੀਆਂ ਨੇ JEE Mains ਪਾਸ ਕੀਤਾ।
JEE Advanced: 44 ਵਿਦਿਆਰਥੀਆਂ ਨੇ JEE Advanced ਵੀ ਕਲੀਅਰ ਕੀਤਾ।
ਪੰਜਾਬ ਦੇ ਵਿਦਿਆਰਥੀਆਂ ਨੇ ਭਾਸ਼ਾ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਹੋਰ ਰਾਜਾਂ ਨਾਲੋਂ 15-20% ਵੱਧ ਅੰਕ ਹਾਸਲ ਕੀਤੇ।
ਅਧਿਆਪਕਾਂ ਦੀ ਵਿਦੇਸ਼ੀ ਟ੍ਰੇਨਿੰਗ
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ, ਜਿਸ ਨਾਲ ਸਕੂਲਾਂ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਆ ਰਿਹਾ ਹੈ।
ਇਨ੍ਹਾਂ ਉਪਲਬਧੀਆਂ ਨੂੰ ਮਨਾਉਣ ਲਈ ਸੰਗਰੂਰ ਵਿੱਚ ਵੱਡਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ।