50 ਗ੍ਰਾਮ ਹੈਰੋਇਨ ਅਤੇ 54 ਬੋਤਲਾਂ ਸ਼ਰਾਬ ਸਮੇਤ 6 ਤਸਕਰ ਕਾਬੂ
ਦੀਪਕ ਜੈਨ
ਜਗਰਾਓ : ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਥਾਣਾ ਸਦਰ ਵੱਲੋਂ ਅਲੱਗ ਅਲੱਗ ਤਿੰਨ ਮਾਮਲਿਆਂ ਵਿੱਚ 6 ਨਸ਼ਾ ਤਸਕਰਾਂ ਨੂੰ 50 ਗ੍ਰਾਮ ਹਰੋਇਨ ਅਤੇ 54 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਸਭ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਗੁਰਸੇਵਕ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਹਾਈ ਟੈਕ ਨਾਕਾ ਜਗਰਾਓ- ਮੋਗਾ ਦੀ ਹੱਦ ਉੱਤੇ ਮੇਨ ਜੀਟੀ ਰੋਡ ਵਾ-ਹਦ ਗੁਰੂਸਰ ਕੌਂਕੇ ਮੌਜੂਦ ਸਨ ਤਾਂ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਰਵਿੰਦਰ ਸਿੰਘ ਉਰਫ ਗੱਬਰ ਪੂੱਤਰ ਲੇਟ ਮੱਖਣ ਸਿੰਘ, ਦਵਿੰਦਰ ਸਿੰਘ ਉਰਫ ਰਾਜਨ ਪੂੱਤਰ ਜਰਨੈਲ ਸਿੰਘ ਅਤੇ ਪਵਨਦੀਪ ਸਿੰਘ ਉਰਫ ਪਵਨ ਪੁੱਤਰ ਜਸਬੀਰ ਸਿੰਘ ਵਾਸੀਆਨ ਪਿੰਡ ਪੱਤੋ ਹੀਰਾ ਸਿੰਘ ਜਿਲਾ ਮੋਗਾ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ ਅਤੇ ਅੱਜ ਵੀ ਆਪਣੇ ਮੋਟਰਸਾਈਕਲ ਉੱਤੇ ਜਗਰਾਉਂ ਸਾਈਡ ਹਿਰੋਇਨ ਵੇਚਣ ਲਈ ਆ ਰਹੇ ਹਨ। ਜਿਨਾਂ ਨੂੰ ਨਾਕਾਬੰਦੀ ਕਰਕੇ ਗੁਰੂ ਸਰ ਕੌਕੇ ਵਾਲੇ ਮੋੜ ਤੇ ਰੋਕਿਆ ਗਿਆ ਅਤੇ ਉਹਨਾਂ ਦੀ ਤਲਾਸ਼ੀ ਦੌਰਾਨ ਉਹਨਾਂ ਪਾਸੋਂ 50 ਗ੍ਰਾਮ ਹਰਰੋਇਨ ਬਰਾਮਦ ਹੋਈ। ਜਿਸ ਤੇ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ। ਉਹਨਾਂ ਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪ੍ਰੋ ਨੰਬਰ ਪੀਵੀ 29ਜ 2373 ਰੰਗ ਸਿਲਵਰ ਤੇ ਨੀਲਾ ਵੀ ਪੁਲਿਸ ਵੱਲੋਂ ਜਬਤ ਕਰ ਲਿੱਤਾ ਗਿਆ ਹੈ।
ਦੂਸਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਨੇ ਦੱਸਿਆ ਕਿ ਏਐਸਆਈ ਜੋਨ ਮਸੀਹ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੁਰਾਨੇ ਗਸਤ ਜਸਵੰਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਸਵੱਧੀ ਖੁਰਦ ਨੂੰ ਸਵੱਧੀ ਖੁਰਦ ਤੋਂ ਹੀ ਕਾਬੂ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਰਾਂਝਾ ਸੌਫੀ ਸੈਲ ਇਨ ਪੰਜਾਬ ਬਰਾਮਦ ਕੀਤੀਆਂ ਹਨ। ਦੋਸ਼ੀ ਦੇ ਖਿਲਾਫ ਥਾਣਾ ਸਦਰ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
ਤੀਸਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਨੇ ਦੱਸਿਆ ਕਿ ਸਬ ਇੰਸਪੈਕਟਰ ਜਗਜੀਤ ਸਿੰਘ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਮਲਕ ਤੋਂ ਪੋਨਾਂ ਨੂੰ ਜਾ ਰਹੇ ਸਨ ਤਾਂ ਪਿੰਡ ਪੋਨਾਂ ਦੀ ਤਰਫੋਂ ਇੱਕ ਹੋਡਾ ਸਿਟੀ ਗੱਡੀ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਸਬ ਇੰਸਪੈਕਟਰ ਨੇ ਰੁਕਣ ਦਾ ਇਸ਼ਾਰਾ ਕੀਤਾ। ਜੋ ਗੱਡੀ ਚਾਲਕ ਨੇ ਆਪਣੀ ਗੱਡੀ ਬੇਕਾਬੂ ਹੋਣ ਕਰਕੇ ਮੂੰਗੀ ਦੇ ਖੇਤ ਵਿੱਚ ਅੱਧੀ ਉਤਾਰ ਦਿੱਤੀ। ਜਿਸ ਤੇ ਗੱਡੀ ਖੇਤ ਵਿੱਚ ਫਸ ਗਈ। ਕਾਰ ਵਿੱਚੋਂ ਸਵਾਰ ਡਰਾਈਵਰ ਸਮੇਤ ਉਸਦਾ ਸਾਥੀ ਕਾਰ ਦੀਆਂ ਤਾਕੀਆਂ ਖੋਲ ਕੇ ਮੂੰਗੀ ਦੇ ਖੇਤ ਵਿੱਚ ਦੀ ਖੇਤਾਂ ਵੱਲ ਨੂੰ ਦੌੜ ਪਏ। ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ ਅਤੇ ਜਦੋਂ ਗੱਡੀ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਵਿੱਚੋਂ 36 ਬੋਤਲਾਂ ਸ਼ਰਾਬ ਮਾਰਕਾ ਇੰਪਾਇਰ ਨੰਬਰ ਵਨ ਮੋਟਾ ਸੰਤਰਾ ਸੇਲ ਇਨ ਚੰਡੀਗੜ੍ਹ ਬਰਾਮਦ ਹੋਈ। ਪੁਲਿਸ ਵੱਲੋਂ ਜਦੋਂ ਉਕਤ ਵਿਅਕਤੀਆਂ ਦੇ ਨਾਮ ਪੁੱਛੇ ਗਏ ਤਾਂ ਉਹਨਾਂ ਨੇ ਆਪਣਾ ਨਾਮ ਜਸਨਪ੍ਰੀਤ ਸਿੰਘ ਉਰਫ ਨੀਲਾ ਪੁੱਤਰ ਗੁਰਪ੍ਰੀਤ ਸਿੰਘ ਅਤੇ ਖੁਸ਼ ਕਰਨਵੀਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀਆਣ ਪੋਨਾ ਦੱਸਿਆ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੋਸ਼ੀਆਂ ਦੀ ਕਾਰ ਨੰਬਰ ਪੀਵੀ ਦਸ ਸੀਐਫ 6030 ਮਾਰਕਾ ਹਾਂਡਾ ਸਿਟੀ ਨੂੰ ਵੀ ਜਬਤ ਕਰ ਲਿੱਤਾ ਗਿਆ ਹੈ।