ਹੱਡਾ ਰੋੜੀ, ਪਸ਼ੂਆਂ ਦੇ ਮਾਸ ਦਾ ਕਾਰਖਾਨਾ ਤੁਰੰਤ ਹਟਾਉਣ ਲਈ ਪਿੰਡਾਂ ਦੇ ਲੋਕ ਐੱਸ.ਡੀ.ਐਮ. ਨੂੰ ਮਿਲੇ
-ਕਿਹਾ ਮੰਗ ਨਾ ਮੰਨੇ ਜਾਣ 'ਤੇ ਵਿੱਢਿਆ ਜਾਵੇਗਾ ਵੱਡਾ ਸੰਘਰਸ਼
ਫਗਵਾੜਾ, 8 ਜੁਲਾਈ 2025- ਪਿੰਡ ਖਾਟੀ, ਖੁਰਮਪੁਰ, ਢੱਡੇ, ਚੱਕ ਪ੍ਰੇਮਾ, ਗੁਲਾਬਗੜ੍ਹ, ਅੰਬੇਦਕਰ ਨਗਰ ਢੱਡੇ, ਵੀਰ ਢੰਡੋਲੀ, ਢੰਡੋਲੀ, ਰਾਵਲਪਿੰਡੀ, ਸੀਕਰੀ, ਭੋਗਪੁਰ, ਜੀ.ਐਨ.ਏ. ਯੂਨਿਵਰਸਿਟੀ, ਵਰਿਆਂਹ, ਗੁਲਾਬਗੜ੍ਹ ਤੇ ਲੱਖਪੁਰ ਦੇ ਪਤਵੰਤਿਆਂ ਅਤੇ ਸਰਪੰਚਾਂ , ਪੰਚਾਂ ਨੇ ਐੱਸ. ਡੀ.ਐਮ. ਫਗਵਾੜਾ ਨੂੰ ਮੰਮੋਰੰਡਮ ਦਿੱਤਾ ਗਿਆ, ਜਿਸ ਵਿੱਚ ਹੱਡਾ ਰੋੜੀ ਖਾਟੀ,ਹੁਸ਼ਿਆਰਪੁਰ ਰੋੜ, ਹੋ ਇੱਕ ਵੱਡਾ ਪਸ਼ੂਆਂ ਦੇ ਮਾਸ ਦਾ ਕਾਰਖਾਨਾ ਬਣਾ ਦਿੱਤਾ ਗਿਆ ਹੈ ਅਤੇ ਦੁਆਬਾ ਪਾਈਪ ਫੈਕਟਰੀ ਖਾਟੀ ਦੇ ਨਜ਼ਦੀਕ ਹੈ, ਬੇਹੱਦ ਪ੍ਰਦੂਸ਼ਣ ਪੈਦਾ ਕਰਦਾ ਹੈ, ਨੂੰ ਉੱਥੋਂ ਹਟਾਉਣ ਬਾਰੇ ਮੰਗ ਕੀਤੀ ਗਈ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਹੱਢਾ ਰੋੜੀ ਇਸ ਇਲਾਕੇ ਦੇ ਲੋਕਾਂ ਦੀ ਸਿਹਤ ਖ਼ਰਾਬ ਕਰਦੀ ਹੈ, ਵਾਤਾਵਰਨ ਪ੍ਰਦੂਸ਼ਿਤ ਕਰਦੀ ਹੈ। ਕਦੇ ਇਹ ਸਿਰਫ਼ ਸਧਾਰਨ ਹੱਡਾ ਰੋੜੀ ਸੀ, ਜੋ ਗੈਰ-ਕਾਨੂੰਨੀ ਢੰਗ ਨਾਲ ਪਸ਼ੂਆਂ ਦੇ ਮਾਸ ਦਾ ਕਾਰਖਾਨਾ ਬਣਾ ਦਿੱਤੀ ਗਈ ਹੈ। ਇਲਾਕੇ ਦੇ ਮੋਹਤਵਰਾਂ ਨੇ ਕਿਹਾ ਕਿ ਇਹ ਹੱਡਾ ਰੋੜੀ ਇਹਨਾ ਦਿਨਾਂ 'ਚ ਵੱਡੀ ਚਰਚਾ 'ਚ ਹੈ, ਕਿਉਂਕਿ ਇਸ ਹੱਡਾ ਰੋੜੀ 'ਚੋਂ 35 ਕੁਵਿੰਟਲ ਮਰੇ ਹੋਏ ਪਸ਼ੂਆਂ ਦਾ ਮੀਟ ਫੜਿਆ ਗਿਆ ਹੈ, ਜੋ ਲੋਕਾਂ ਨੂੰ ਖੁਆਇਆ ਜਾ ਰਿਹਾ ਸੀ। ਇਥੇ ਇਹ ਵੀ ਵਰਨਣ ਯੋਗ ਹੈ ਕਿ ਇਥੇ ਵੱਡੀ ਗਿਣਤੀ 'ਚ ਕੁੱਤੇ ਇਕੱਠੇ ਹੋਏ ਘੁੰਮਦੇ ਹਨ ਜੋ ਰਾਹਗੀਰਾਂ ਲਈ ਵੱਡਾ ਖ਼ਤਰਾ ਪੈਦਾ ਕਰਦੇ ਹਨ ਅਤੇ ਇਹਨਾ ਕਾਰਨ ਸੜਕੀ ਹਾਦਸੇ ਹੋ ਰਹੇ ਹਨ, ਕਿਉਂਕਿ ਇਹ ਹੱਡਾ ਰੋੜੀ ਹੁਸ਼ਿਆਰਪੁਰ ਰੋੜ ਮੁੱਖ ਸੜਕ 'ਤੇ ਸਥਿਤ ਹੈ ।
ਇਹ ਵੀ ਦਸਣ ਯੋਗ ਹੈ ਕਿ ਜਦੋਂ ਇਸ ਕਾਰਖਾਨੇ 'ਚ ਇਥੇ ਮੀਟ ਕੜਾਹਿਆਂ 'ਚ ਉਬਾਲਿਆ ਜਾਂਦਾ ਹੈ ਤਾਂ ਉਸ ਦੀ ਬਦਬੂ ਕਾਰਨ ਆਲੇ-ਦੁਆਲੇ ਦੀ ਪੂਰੀ ਅਬਾਦੀ ਪ੍ਰੇਸ਼ਾਨ ਹੋ ਉੱਠਦੀ ਹੈ ਅਤੇ ਇਸ ਨਾਲ ਬੀਮਾਰੀਆਂ ਲੱਗਣ ਦਾ ਵੀ ਖ਼ਤਰਾ ਰਹਿੰਦਾ ਹੈ। ਇਸ ਲਈਪਬਲਿਕ ਹਿੱਤ ਵਿੱਚ ਇਹ ਹੱਡਾ ਰੋੜੀ ਇਥੋਂ ਚੁੱਕੀ ਜਾਵੇ। ਇਹ ਮੰਗ ਪੱਤਰ ਦੇਣ ਸਮੇਂ ਹੋਰਨਾਂ ਤੋਂ ਬਿਨ੍ਹਾਂ ਜੋਗਾ ਸਿੰਘ ਢੱਬੇ, ਗੁਰਦੇਵ ਸਿੰਘ ਪੰਚ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ ਸਰਪੰਚ ਖਾਟੀ, ਸਰਬਜੀਤ ਸਿੰਘ ਸਰਪੰਚ ਖੁਰਮਪੁਰ, ਰੂਪ ਲਾਲ ਸਰਪੰਚ, ਡਾ. ਅੰਬੇਦਕਰ ਨਗਰ ਢੱਬੇ, ਪ੍ਰਕਾਸ਼ ਰਾਮ ਸਰਪੰਚ ਬੀੜ ਢੰਡੋਲੀ, ਮਨਜੀਤ ਕੌਰ ਪੰਚ ਖਾਟੀ, ਮਮਤਾ ਰਾਣੀ ਸਰਪੰਚ ਸੀਕਰੀ ਆਦਿ ਹਾਜ਼ਰ ਸਨ। ਹਾਜ਼ਰ ਲੋਕਾਂ ਨੇ ਇਹ ਚਿਤਾਵਨੀ ਦਿੱਤੀ ਕਿ ਜੇਕਰ ਇਹ ਪਸ਼ੂਆਂ ਦੇ ਮਾਸ ਦਾ ਕਾਰਖਾਨਾ ਇਥੋਂ ਤੁਰੰਤ ਨਾ ਚੁੱਕਿਆ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।