ਹਰਜੋਤ ਬੈਂਸ ਨੇ ਦਰਿਆ ਕੰਢੇ ਵਸੇ ਲੋਕਾਂ ਨੂੰ ਰਾਹਤ ਕੈਂਪ ਵਿਚ ਜਾਣ ਦੀ ਕੀਤੀ ਅਪੀਲ
ਰਾਹਤ ਕੈਂਪਾਂ ਵਿਚ ਸਾਰੇ ਪ੍ਰਬੰਧ ਤੇ ਸਹੂਲਤਾਂ ਉਪਲੱਬਧ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 03 ਸਤੰਬਰ 2025- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਿਆ ਕੰਢੇ ਨਵੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ ਤੇ ਰਾਹਤ ਕੈਂਪਾਂ ਵਿੱਚ ਪਹੁੰਚ ਜਾਣ, ਉਨ੍ਹਾਂ ਦੇ ਲਈ ਉਥੇ ਸਾਰੀਆਂ ਸਹੂਲਤਾਂ ਤੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਪੰਜਾਬ ਸਰਕਾਰ ਇਸ ਕੁਦਰਤੀ ਆਫਤਾਂ ਦੀ ਘੜੀ ਵਿੱਚ ਲੋਕਾਂ ਦੇ ਨਾਲ ਹੈ, ਅਸੀ ਸਾਰੀ ਰਾਤ ਨਹਿਰਾਂ, ਦਰਿਆਵਾ ਦੇ ਕਮਜੋਰ ਬੰਨਾਂ ਦੇ ਕੰਢੇ ਮਜ਼ਬੂਤ ਕਰਨ ਵਿਚ ਲੱਗੇ ਰਹੇ। ਯੂਥ ਕਲੱਬ, ਨੋਜਵਾਨ, ਪੰਚ, ਸਰਪੰਚ, ਆਪ ਵਲੰਟੀਅਰ, ਕਾਰ ਸੇਵਾ ਵਾਲਿਆਂ ਦੀ ਸੇਵਾ ਅਤੇ ਸਮਰਪਣ ਦੀ ਭਾਵਨਾਂ ਨੂੰ ਮੇਰਾ ਸਲਾਮ ਹੈ, ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਤਨ ਮਨ ਧਨ ਨਾਲ ਆਮ ਲੋਕਾਂ ਤੇ ਪਸ਼ੂ ਧੰਨ ਦੀ ਰੱਖਿਆਂ ਕੀਤੀ ਹੈ।
ਬੈਂਸ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਇਸ ਲਈ ਸਾਡਾ ਧਰਮ ਬਣਦਾ ਹੈ ਕਿ ਅਸੀਂ ਡੱਟ ਕੇ ਆਪਣੀ ਧਰਤੀ ਤੇ ਆਪਣੇ ਲੋਕਾਂ ਦਾ ਸਾਥ ਦੇਈਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਘੰਟਿਆ ਤੋ ਹਿਮਾਚਲ ਪ੍ਰਦੇਸ਼ ਅਤੇ ਸਾਡੇ ਇਲਾਕੇ ਵਿਚ ਭਾਰੀ ਬਰਸਾਤ ਹੋ ਰਹੀ ਹੈ, ਜਿਸ ਕਾਰਨ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1678 ਹੋ ਗਿਆ ਹੈ, ਸਾਡੀਆ ਖੱਡਾਂ ਵੀ ਭਰ ਗਈਆਂ ਹਨ, ਡੈਮ ਤੋਂ ਥੋੜਾ ਜਿਹਾ ਵਾਧੂ ਪਾਣੀ ਛੱਡਿਆ ਜਾਣਾ ਹੈ ਜੋ ਕੁਝ ਘੰਟਿਆ ਵਿਚ ਸਾਡੇ ਇਲਾਕੇ ਦੇ ਪਿੰਡਾਂ ਵਿਚ ਪਹੁੰਚ ਜਾਵੇਗਾ, ਇਸ ਲਈ ਨੀਵੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਰਾਹਤ ਕੈਂਪਾਂ ਵਿਚ ਸੁਰੱਖਿਅਤ ਥਾਵਾ ਤੇ ਆ ਜਾਣ। ਉਨ੍ਹਾਂ ਨੇ ਕਿਹਾ ਕਿ ਪੰਚ, ਸਰਪੰਚ ਇਸ ਵਿਚ ਸਹਿਯੋਗ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ।
ਉਨ੍ਹਾਂ ਨੇ ਇਸ ਬਾਰੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੇ ਭਰੋਸਾ ਨਾ ਕਰਨ ਕਿਸੇ ਵੀ ਸਹਾਇਤਾ ਲਈ ਸਾਡਾ ਹੈਲਪ ਲਾਈਨ ਨੰ: 87279-62441 ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਐਨ.ਡੀ.ਆਰ.ਐਫ ਦੀਆਂ ਟੀਮਾ ਲੱਗੀਆਂ ਹੋਈਆਂ ਹਨ, ਅਸੀ ਆਪਣੇ ਸਹਿਯੋਗੀਆਂ ਨਾਲ ਸਾਰੀ ਰਾਤ ਸੇਵਾ ਵਿਚ ਲੱਗੇ ਰਹੇ, ਜਿੱਥੇ ਵੀ ਕੋਈ ਗੰਭੀਰ ਸਥਿਤੀ ਦੀ ਸੂਚਨਾ ਮਿਲੀ ਉਹ ਬੰਨ ਮਜਬੂਤ ਕੀਤੇ ਅਤੇ ਲੋਕਾ ਨੂੰ ਸੁਰੱਖਿਅਤ ਰੱਖਿਆ। ਇਹ ਸੇਵਾ ਸਾਡੇ ਪੰਚਾਂ, ਸਰਪੰਚਾਂ, ਯੂਥ ਕਲੱਬਾਂ, ਆਪ ਵਲੰਟੀਅਰ ਵੱਲੋਂ ਸਾਰੀ ਰਾਤ ਕੀਤੀ ਗਈ, ਹੁਣ ਸਾਡੀ ਅਪੀਲ ਹੈ ਕਿ ਜਿਹੜੇ ਇਲਾਕੇ ਨੀਵੇ ਹਨ, ਉਹ ਲੋਕ ਸੁਰੱਖਿਅਤ ਥਾਵਾਂ ਤੇ ਚਲੇ ਜਾਣ, ਅਗਲੇ ਕੁਝ ਘੰਟੇ ਚੋਂਕਸ ਰਹਿਣ ਦੀ ਜਰੂਰਤ ਹੈ