ਸਿਹਤ ਵਿਭਾਗ ਮੋਗਾ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਨੂੰ ਸਦਮਾ-ਪਿਤਾ ਦਾ ਦੇਹਾਂਤ
ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2025 :ਸਿਹਤ ਵਿਭਾਗ ਮੋਗਾ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਓਹਨਾ ਦੇ ਪਿਤਾ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਪੀ ਆਰ ਪੀ ਸੀ (ਸੇਵਾ ਮੁਕਤ) ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਿਹਤ ਵਿਭਾਗ ਦੇ ਸਮੂਹ ਸਟਾਫ਼, ਅਤੇ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ, ਬਰਿੰਦਰ ਸ਼ਰਮਾ ਜ਼ਿਲ੍ਹਾ ਪਰਧਾਨ ਆਮ ਆਦਮੀ ਪਾਰਟੀ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਦਵਿੰਦਰਜੀਤ ਲਾਡੀ ਢੋਸ ਐਮ ਐਲ ਏ ਧਰਮਕੋਟ, ਡਾਕਟਰ ਰਾਕੇਸ਼ ਅਰੋੜਾ, ਬਲਜੀਤ ਸਿੰਘ ਕੰਗ, ਇੰਦਰਜੀਤ ਸਿੰਘ ਚੰਡੀਗੜ੍ਹ ਡਿਪਟੀ ਡਾਇਰੈਕਟਰ , ਅਕਸ਼ਿਤ ਜੈਨ ਮੋਗਾ, ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਮੋਗਾ, ਡਾਕਟਰ ਕੌਸ਼ਲ ਸਿੰਘ ਸੈਣੀ ਹੁਸ਼ਿਆਰਪੁਰ ਸਿਵਿਲ ਸਰਜਨ (ਸੇਵਾ ਮੁਕਤ) ,
ਡਾਕਟਰ ਗਗਨਦੀਪ ਸਿੰਘ ਐੱਸ ਐਮ ਓ ਸਿਵਿਲ ਹਪਸਤਾਲ ਮੋਗਾ, ਗੁਰਬਚਨ ਸਿੰਘ ਪ੍ਰਧਾਨ ਕਰਮਚਾਰੀ ਐਸੋਸੀਏਸ਼ਨ ਜਿਲਾ ਮੋਗਾ, ਕੁਲਬੀਰ ਸਿੰਘ ਢਿੱਲੋਂ ਪਰਧਾਨ ਪੈਰਾ ਮੈਡੀਕਲ ਪੰਜਾਬ, ਸੁਰਜੀਤ ਸਿੰਘ ਦੁਸਾਂਝ, ਸਮੂਹ ਪ੍ਰੈਸ ਮੋਗਾ ਦੇ ਅਹੁਦੇਦਾਰ ਅਤੇ ਮੈਂਬਰ ਮੋਗਾ, ਸਟੇਟ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਪੰਜਾਬ, ਰਾਜਿੰਦਰ ਸਿੰਘ ਲੁਧਿਆਣਾ ਡਿਪਟੀ ਮਾਸ ਮੀਡੀਆ ਅਫ਼ਸਰ , ਅੰਕੁਸ਼ ਭੰਡਾਰੀ ਫਿਰੋਜ਼ਪੁਰ ਅਤੇ ਜੀਤਾ ਸ਼ਰਮਾ ਫਿਨਲੈਂਡ , ਜੀਵਨ ਰਾਮਗੜ੍ਹ ਕੈਨੇਡਾ, ਭੋਲਾ ਸਿੰਘ ਵਿਰਕ ਬਰਨਾਲਾ ਸਾਬਕਾ ਚੇਅਰਮੈਨ ਅਤੇ ਖਣਮੁੱਖ ਭਾਰਤੀ ਆਗੂ ਸ਼੍ਰੋਮਣੀ ਅਕਾਲੀ ਦਲ, ਸਮਾਜਸੇਵੀ ਸੰਸਥਾਵਾਂ ਦੇ ਆਗੂ ਗੁਰਸੇਵਕ ਸਿੰਘ ਸਨਿਆਯਸੀ, ਨਵੀਨ ਸਿੰਗਲਾ, ਹਰਮਨ ਗਿੱਲ, ਇਕਬਾਲ ਭਾਰਤੀ ਨੇ ਵੀ ਅੰਮ੍ਰਿਤ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਮੁਤਾਬਿਕ ਪਿਆਰੇ ਲਾਲ ਸ਼ਰਮਾ ਦੇ ਭੋਗ ਅਤੇ ਅੰਤਿਮ ਅਰਦਾਸ ਗੁਰੂ ਦੁਆਰਾ ਬਾਬਾ ਜੈਤੇਆਂਣਾ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਪਵੇਗਾ।