ਹੜ੍ਹਾਂ 'ਚ ਡੁੱਬੇ ਪਿੰਡ ਤਾਂ AAP ਵਿਧਾਇਕ ਨੇ ਮੰਡ ਇਲਾਕੇ ਦਾ ਦੌਰਾ ਕਰਕੇ ਕਿਹਾ- ਮੈਂ ਆਪਣੇ ਲੋਕਾਂ ਨਾਲ ਚਟਾਨ ਵਾਂਗ ਖੜਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਅਗਸਤ 2025- ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਅਤੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਮੰਡ ਖੇਤਰ ਦਾ ਦੌਰਾ ਕੀਤਾ ਅਤੇ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਰਾਹਤ ਕਾਰਜ ਦੇ ਚੱਲ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਲੈਂਦਿਆਂ ਉਹਨਾਂ ਕਿਹਾ ਕਿ ਮੈਂ ਕਿਸਾਨ ਵੀਰਾਂ ਨਾਲ ਚਟਾਨ ਵਾਂਗ ਖੜਾ ਹਾਂ । ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਪੌਗ ਡੈਮ ਤੋਂ ਵੱਡੇ ਪੱਧਰ ’ਤੇ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਦੇ ਪੱਧਰ ਤੋਂ ਹੜ੍ਹ ਵਰਗੀ ਸਥਿਤੀ ’ਤੇ ਚਿੰਤਤ ਮੰਡ ਖੇਤਰ ਦੇ ਕਿਸਾਨਾਂ ਦਾ ਵੀ ਮੰਡ ਬਾਊਪੁਰ ਜਦੀਦ ਨੇੜੇ ਪਿੰਡ ਭੈਣੀ ਬਹਾਦਰ ਤੇ ਆਰਜੀ ਬੰਨ ਟੁੱਟਣ ਕਾਰਨ ਪਏ ਕਰੀਬ 100 ਫੁੱਟ ਲੰਮੇ ਪਾੜ ਕਾਰਨ ਸਬਰ ਦਾ ਬੰਨ ਟੁੱਟ ਗਿਆ ਅਤੇ ਪਾਣੀ ਨੇ ਮੰਡ ਖੇਤਰ ਦੇ ਕਰੀਬ 16 ਪਿੰਡਾਂ ਬਾਊਪੁਰ, ਸਾਗਰਾਂ, ਭੈਣੀ ਬਹਾਦਰ, ਭੈਣੀ ਕਾਦਰ ਬਖਸ਼, ਰਾਮਪੁਰ ਗੋਰੇ ,ਮਹੰਮਦਾਬਾਦ, ਮੰਡ ਗੁਜਰਪੁਰ, ਬਾਊਪੁਰ ਕਦੀਮ ਆਦਿ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਡੁੱਬਣ ਦੇ ਨਾਲ ਪਾਣੀ ਨੇ ਪਿੰਡਾਂ ’ਚ ਦਾਖ਼ਲ ਹੋ ਕੇ ਘਰਾਂ ਨੂੰ ਵੀ ਘੇਰ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।