ਹਸਪਤਾਲ ਢਾਹਾਂ ਕਲੇਰਾਂ ਵਿਖੇ ਲਾਵਾਰਿਸ ਮਿਤਕ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ
ਬੰਗਾ, 10 ਅਗਸਤ 2025 - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਕਸੀਡੈਂਟ ਵਿਚ ਅਤਿ ਗੰਭੀਰ ਹਾਲਤ ਵਿੱਚ ਜ਼ਖ਼ਮੀ ਇੱਕ ਅਣਪਛਾਤੇ ਮਰੀਜ਼ ਨੂੰ ਬੀਤੀ 8 ਅਗਸਤ ਦੀ ਸ਼ਾਮ ਨੂੰ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਇਲਾਜ ਦੌਰਾਨ ਉਸੇ ਰਾਤ ਨੂੰ ਮੌਤ ਹੋ ਗਈ ਸੀ। ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਣਪਛਾਤਾ ਮਰੀਜ਼ ਜਿਸ ਦੀ ਉਮਰ ਤਕਰੀਬਨ ਚਾਲੀ ਕੁ ਸਾਲ ਹੈ, ਗੁਰੂ ਤੇਗ ਬਹਾਦਰ ਸਕੂਲ ਕੋਟ ਫਤੂਹੀ ਗੜ੍ਹਸ਼ੰਕਰ ਰੋਡ ਨਹਿਰ ਤੇ ਸੜਕ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਜ਼ਖਮੀ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ। ਇਸ ਮਰੀਜ਼ ਸਬੰਧੀ ਹਸਪਤਾਲ ਪ੍ਰਬੰਧਕਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ । ਹਸਪਤਾਲ ਪ੍ਰਬੰਧਕਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲਾਵਾਰਿਸ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਕਰਨ ਵਿੱਚ ਹਸਪਤਾਲ ਪ੍ਰਬੰਧਕਾਂ ਦਾ ਸਹਿਯੋਗ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਲਈ ਹਸਪਤਾਲ ਦੇ ਸੰਪਰਕ ਨੰਬਰ 9115860260 ਅਤੇ 9914260260 ਜਾਰੀ ਕੀਤੇ ਗਏ ਹਨ ।