← ਪਿਛੇ ਪਰਤੋ
ਅਮਰਜੀਤ ਕੌਰ ਸਰਪੰਚ ਬੱਲ੍ਹੋ ਨੂੰ ਆਜਾਦੀ ਦਿਹਾੜੇ ਤੇ ਦਿੱਲੀ ਦੇ ਸਮਾਗਮ ਦਾ ਮਿਲਿਆ ਸੱਦਾ ਪੱਤਰ
ਅਸ਼ੋਕ ਵਰਮਾ
ਰਾਮਪੁਰਾ ਫੂਲ, 13 ਅਗਸਤ 2025 : ਜਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਸਮੇਤ ਸੂਬੇ ਦੇ 5 ਹੋਰਨਾਂ ਸਰਪੰਚ ਨੂੰ ਦਿੱਲੀ ਵਿਖੇ ਕਰਵਾਏ ਜਾਣ ਵਾਲੇ 15 ਅਗਸਤ ਨੂੰ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਸੱਦਾ ਪੱਤਰ ਆਇਆ ਹੈ | ਇੰਨਾਂ ਸਮਾਗਮਾਂ ਵਿੱਚ 3 ਮਹਿਲਾ ਸਰਪੰਚ ਤੇ 3 ਮਰਦ ਸਰਪੰਚ ਹਿੱਸਾ ਲੈਣਗੇ | ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਮੋਹਾਲੀ ਦੇ ਦਫਤਰ ਤੋ ਸਰਪੰਚ ਦਿੱਲੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਰਵਾਨਾ ਹੋ ਗਏ ਹਨ | ਦੱਸਣਯੋਗ ਕਿ ਮਹਿਲਾ ਸਰਪੰਚ ਅਮਰਜੀਤ ਕੌਰ ਬੱਲ੍ਹੋ ਵੱਲੋਂ ਨਿਵੇਕਲੇ ਵਿਕਾਸ ਕਾਰਜ ਕਰਕੇ ਪਿੰਡ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਗ੍ਰਾਮ ਪੰਚਾਇਤ ਬੱਲ੍ਹੋ ਨੂੰ ਪੰਚਾਇਤ ਤਰੱਕੀ ਸੂਚਕਾਂਕ ਦਰਜਾਬੰਦੀ ਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਸੀ ਅਤੇ ਇਸ ਤੋ ਇਲਾਵਾ ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲੇ ਥੀਮ ਚੋ ਵਧੀਆਂ ਕਾਰਜਗਾਰੀ ਕਰਕੇ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਵੀ ਮਿਲਿਆ | ਦਿੱਲੀ ਸੁਤੰਤਰਤਾ ਦਿਵਸ ਤੇ ਪੰਜਾਬ ਤੋ ਜਾਣ ਵਾਲੇ ਸਰਪੰਚਾਂ ਵਿੱਚ ਰਣਵੀਰ ਕੌਰ ਪਿੰਡ ਮੋਹੀ ਕਲਾਂ(ਪਟਿਆਲਾ)ਬਲਕਾਰ ਸਿੰਘ ਪਿੰਡ ਲੌਟ(ਪਟਿਆਲਾ) ਮਧੂ ਬਾਲਾ ਪਿੰਡ ਗੰਭੀਰਪੁਰ (ਸ੍ਰੀ ਅਨੰਦਪੁਰ ਸਾਹਿਬ) ਧਰਮਿੰਦਰ ਸਿੰਘ ਕੋਟਲੀ ਢੋਲੇ ਸਾਹ ( ਅਮਿ੍ੰਤਸਰ ) ਅਤੇ ਕੁਲਦੀਪ ਸਿੰਘ ਪਿੰਡ ਪਰਮਾ ਨੰਦ ( ਪਠਾਨਕੋਟ) ਸਾਮਲ ਹਨ ਇਸ ਤੋਂ ਇਲਾਵਾਂ ਪਿੰਡ ਬੱਲ੍ਹੋ ਦੀਆਂ ਮਹਿਲਾਵਾਂ ਪੰਚ ਹਰਵਿੰਦਰ ਕੌਰ ਪਰਮਜੀਤ ਕੌਰ ਅਤੇ ਰਾਜਵੀਰ ਕੌਰ ਪੰਜ ਦਿਨਾ ਦੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਟਰੇਨਿੰਗ ਪ੍ਰੋਗਰਾਮ ਦੇ ਸਬੰਧ ਵਿੱਚ ਮਹਾਰਾਸ਼ਟਰ ਨੂੰ ਰਵਾਨਾ ਹੋਈਆਂ |
Total Responses : 7864