ਸ਼ਹੀਦ ਦੀ ਯਾਦ ਵਿੱਚ ਬਣੇ ਇਸ ਮੰਦਰ ਵਿੱਚ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਹੁੰਦੇ ਨਤਮਸਤਕ
ਦੁਸ਼ਮਣ ਫੌਜ ਦੇ 25 ਸੈਨਿਕਾਂ ਨੂੰ ਮਾਰ ਕੇ ਸ਼ਹੀਦ ਹੋਇਆ ਸੀ ਕਾਰਗਿਲ ਸ਼ਹੀਦ ਰਣਵੀਰ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ 19 ਮਈ
ਕਾਰਗਿਲ ਜੰਗ ਦੌਰਾਨ ਪਾਕਿਸਤਾਨ ਕੋਲੋਂ ਟਾਈਗਰ ਹਿਲ ਬੇਸ਼ੱਕ ਭਾਰਤੀ ਫੌਜ ਨੇ ਫਤਿਹ ਕਰ ਲਈ ਸੀ ਪਰ ਇਸ ਜਿੱਤ ਨਾਲ ਵੱਡੀਆਂ ਸ਼ਹਾਦਤਾਂ ਦੇ ਕਿੱਸੇ ਵੀ ਜੁੜੇ ਹੋਏ ਹਨ। ਬਹਾਦਰੀ ਦੇ ਇਹ ਕਿੱਸੇ ਲਿਖਣ ਵਾਲਿਆ ਵਿੱਚੋਂ ਹੀ ਇੱਕ ਸੀ 13 ਜੈਕ ਰਾਈਫਲ ਦਾ ਲਾਂਸ ਨਾਇਕ ਰਨਵੀਰ ਸਿੰਘ ਮਿਨਹਾਸ ਜੋ ਦੁਸ਼ਮਨ ਦੇ 25 ਸੈਨਿਕਾਂ ਨੂੰ ਮਾਰ ਕੇ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਸ਼ਹੀਦ ਹੋਇਆ ਸੀ। ਪਾਕਿਸਤਾਨੀ ਫੌਜ ਸਰਹੱਦ ਟੱਪ ਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਦੂਜੇ ਪਾਸੇ ਭਾਰਤੀ ਫੌਜ ਵੀ ਕੈਪਟਨ ਵੀਕੇ ਜੋਸ਼ੀ ਦੀ ਰਹਿਨੁਮਾਈ ਹੇਠ ਪਾਕਿਸਤਾਨੀ ਫੌਜ ਨੂੰ ਰੋਕਣ ਲਈ ਤਿਆਰ ਖੜੀ ਸੀ। ਰਣਵੀਰ ਸਿੰਘ ਲਾਂਸ ਨਾਇਕ ਰੱਬ ਕਿੱਟ ਲਾਂਚਰ ਸੰਭਾਲੇ ਹੋਏ ਸੀ । ਦੋਹਾਂ ਪਾਸੋਂ ਲਗਾਤਾਰ ਗੋਲੀਬਾਰੀ ਹੋ ਰਹੀ ਸੀ ਇਸ ਦੌਰਾਨ ਰਣਵੀਰ ਸਿੰਘ ਨੇ ਨਿਸ਼ਾਨਾ ਸਾਧ ਰਾਕਿਟ ਲਾਂਚਰ ਲਗਾਤਾਰ ਛੱਡੇ ਜਿਨਾਂ ਨਾਲ ਇੱਕ ਪਾਕਿਸਤਾਨੀ ਚੌਂਕੀ ਅਤੇ ਬੰਕਰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤੇ । ਉਹ ਰਾਕਿਟ ਦਾਗ ਕੇ ਚੌਂਕੀ ਦੇ ਆੜ ਵਿੱਚ ਹੇਠਾਂ ਬੈਠ ਜਾਂਦੇ ਸਨ ਅਤੇ ਉਹਨਾਂ ਦੇ ਹਮਲੇ ਕਾਰਨ ਲਗਾਤਾਰ ਪਾਕਿਸਤਾਨੀ ਫੌਜ ਨੂੰ ਨੁਕਸਾਨ ਹੋ ਰਿਹਾ ਸੀ ਇਸ ਦੌਰਾਨ ਉਹਨਾਂ ਦੀ ਪੁਜੀਸ਼ਨ ਪਾਕਿਸਤਾਨੀ ਫੌਜ ਵੱਲੋਂ ਭਾਂਪ ਲਈ ਗਈ ਅਤੇ ਜਿਵੇਂ ਹੀ ਉਹ ਅਗਲਾ ਰਾਕਟ ਦਾ ਗੱਲ ਲਈ ਉੱਪਰ ਉੱਥੇ ਇੱਕ ਗੋਲੀ ਸਿੱਧੀ ਉਹਨਾਂ ਦੇ ਸਿਰ ਤੇ ਆ ਲੱਗੀ । ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਆਪਣਾ ਨਿਸ਼ਾਨਾ ਸਾਧ ਚੁੱਕੇ ਸਨ ਅਤੇ ਦੁਸ਼ਮਣ ਫੌਜ ਦੀ ਆਖਰੀ ਚੌਂਕੀ ਵੀ ਤਬਾਹ ਕਰ ਚੁੱਕੇ ਸਨ ਪਰ ਸਿਰ ਤੇ ਗੋਲੀ ਲੱਗਣ ਕਾਰਨ ਉਹ ਵੀ ਸ਼ਹੀਦ ਹੋ ਗਏ।
ਸ਼ਹੀਦ ਰਣਵੀਰ ਦੀ ਸ਼ਹਾਦਤ ਤੋਂ ਤਿੰਨ ਮਹੀਨੇ ਬਾਅਦ ਉਸ ਦੇ ਘਰ ਬੇਟੇ ਰਾਹੁਲ ਨੇ ਜਨਮ ਲਿਆ ਸੀ । ਆਪਣੇ ਪਿਤਾ ਦੀ ਸ਼ਹਾਦਤ ਅਤੇ ਬਹਾਦਰੀ ਦੇ ਕਿਸੇ ਸੁਣ ਸੁਣ ਕੇ ਉਹ ਵੱਡਾ ਹੋਇਆ ਤੇ ਹੁਣ ਮੌਕਾ ਮਿਲਣ ਤੇ ਫੌਜ ਰਾਹੀ ਦੇਸ਼ ਸੇਵਾ ਕਰਨ ਦਾ ਵੀ ਜਜ਼ਬਾ ਰੱਖਦਾ ਹੈ ਪਰ ਇਹ ਜਜ਼ਬਾ ਰਣਵੀਰ ਸਿੰਘ ਦੀ ਸ਼ਹਾਦਤ ਨੇ ਪਿੰਡ ਦੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਵਿੱਚ ਭਰ ਦਿੱਤਾ ਹੈ ਜੋ ਸ਼ਹੀਦ ਦੀ ਯਾਦ ਵਿੱਚ ਪਿੰਡ ਆਲਮਾ ਵਿੱਚ ਬਣੇ ਸ਼ਹੀਦ ਰਨਬੀਰ ਸਿੰਘ ਦੇ ਮੰਦਰ ਵਿੱਚ ਨਤਮਸਤਕ ਹੋ ਕੇ ਆਰਮੀ ਦੀ ਭਰਤੀ ਵੇਖਣ ਜਾਂਦੇ ਹਨ। ਸ਼ਹੀਦ ਰਣਵੀਰ ਸਿੰਘ ਦਾ ਮੰਦਿਰ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੇ ਮਨਾ ਵਿੱਚ ਦੇਸ਼ ਭਗਤੀ ਦਾ ਜਜਬਾ ਹੋਰ ਡੂੰਘਾ ਕਰ ਰਿਹਾ ਹੈ।