ਸਫਾਈ ਸੇਵਕਾਂ ਦੀ ਹੜਤਾਲ ਦੀ ਹਮਾਇਤ ਚ 30 ਜੁਲਾਈ ਪੰਜਾਬ ਬੰਦ
ਸਹਿਰ ਚ ਬੰਦ ਦੀ ਸਫਲਤਾ ਲਈ ਝੰਡਾ ਮਾਰਚ
ਜਗਰਾਉਂ (ਦੀਪਕ ਜੈਨ)
ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਲੋਕਾਂ ਪਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਸਫਾਈ ਸੇਵਕ ਯੂਨੀਅਨ ਨੇ ਅੱਜ ਪੂਰੇ ਸਹਿਰ ਚ ਜਨਤਕ ਪ੍ਰਚਾਰ ਕਰਕੇ ਅੱਜ ਦੇ ਪੰਜਾਬ ਬੰਦ ਨੂੰ ਸਫਲ ਬਨਾਉਣ ਦੀ ਅਪੀਲ ਕੀਤੀ। ਅੱਜ ਸਫ਼ਾਈ ਸੇਵਕ ਯੂਨੀਅਨ ਦੀਆਂ ਦੇ ਟੀਮਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰੇ ਬਾਜ਼ਾਰਾਂ ਚ ਸਮੂਹ ਦੁਕਾਨਦਾਰਾਂ, ਕਾਰੋਬਾਰੀਆਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਿਰਫ ਲਾਰੇ ਲਗਾ ਰਹੀ ਹੈ, ਠੋਸ ਰੂਪ ਚ ਕੁੱਝ ਨਹੀਂ ਕਰ ਰਹੀ। ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਹਿਰ ਚ ਕੂੜੇ ਦੇ ਲੱਗੇ ਅੰਬਾਰ, ਬੰਦ ਸੀਵਰੇਜ ਲਈ , ਗੰਦਗੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਸਹਿਰ ਵਾਸੀਆਂ ਨੂੰ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਚ ਯੋਗ ਵਾਧਾ ਨਹੀਂ ਹੁੰਦਾ, ਬਰਾਬਰ ਕੰਮ ਲਈ ਬਰਾਬਰ ਤਨਖਾਹ ਨਹੀਂ ਮਿਲਦੀ, ਕੱਚੇ ਕਾਮੇ ਪੱਕੇ ਨਹੀਂ ਹੁੰਦੇ, ਠੇਕੇਦਾਰੀ ਸਿਸਟਮ ਖਤਮ ਨਹੀਂ ਕੀਤਾ ਜਾਂਦਾ, ਮਹਿੰਗਾਈ ਭੱਤਾ ਜਾਰੀ ਨਹੀਂ ਹੂੰਦਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੁੰਦੀ ਉਨੀ ਦੇਰ ਤਕ ਪੰਜਾਬ ਦੇ ਸਫਾਈ ਸੇਵਕ ਕੰਮ ਤੇ ਨਹੀ ਪਰਤਣਗੇ। ਅੱਜ ਸਫ਼ਾਈ ਕਾਮਿਆਂ ਨੇ ਆੜਤੀਆਂ ਐਸੋਸੀਏਸ਼ਨ, ਗੱਲਾਂ ਮਜ਼ਦੂਰ ਯੂਨੀਅਨ, ਫੂਡ ਐਂਡ ਅਲਾਈਡ ਵਰਕਰਜ ਯੂਨੀਅਨ, ਕੈਂਟਰ ਯੂਨੀਅਨ, ਆਟੋ ਰਿਕਸ਼ਾ ਚਾਲਕ ਯੂਨੀਅਨ, ਸਬਜ਼ੀ ਮੰਡੀ ਦੀ ਆੜਤੀ ਐਸੋਸੀਏਸ਼ਨ ਅਤੇ ਰੇਹੜੀ ਫੜ੍ਹੀ ਯੂਨੀਅਨ, ਬੱਸ ਸਟੈਂਡ ਦੁਕਾਨਦਾਰ ਯੂਨੀਅਨ, ਟਰੇਡ ਯੂਨੀਅਨਾਂ, ਐਨ ਜੀ ਓਜ਼ , ਟੈਕਸੀ ਅਪਰੇਟਰ ਯੂਨੀਅਨ ਆਦਿ ਨਾਲ ਸੰਪਰਕ ਕਰਕੇ ਸਹਿਯੋਗ ਹਾਸਲ ਕੀਤਾ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਸਮੂਹ ਸ਼ਹਿਰਵਾਸੀਆਂ ਨੇ ਸਫਾਈ ਸੇਵਕ ਯੂਨੀਅਨ ਦੇ ਹੱਕ ਵਿੱਚ ਪੂਰਾ ਸਹਿਰ ਬੰਦ ਰੱਖਣ ਦਾ ਭਰੋਸਾ ਦਿੱਤਾ ਹੈ। ਅੱਜ ਦੀ ਪ੍ਰਚਾਰ ਮੁਹਿੰਮ ਚ ਕਾ ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗੇੜਾ, ਮਦਨ ਸਿੰਘ ਤੋਂ ਬਿਨਾਂ ਸਫਾਈ ਸੇਵਕਾਂ ਨੇ ਝੰਡਾ ਮਾਰਚ ਚ ਪੂਰਾ ਸਹਿਯੋਗ ਦਿੱਤਾ।
- Download Babushahi App
-
-