ਸਕੂਲ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਯੋਜਨਾ ਵਿਸ਼ੇ 'ਤੇ ਤਿੰਨ ਰੋਜ਼ਾ ਕੈਂਪ
ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 30 ਪ੍ਰਿੰਸੀਪਲਾਂ ਨੇ ਹਿੱਸਾ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 11 ਜੁਲਾਈ 2025 - ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਸਰਕਾਰ ਵੱਲੋਂ ਤੇ ਪਰਸਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਭਾਰਤ ਸਰਕਾਰ ਵੱਲੋਂ 'ਸਕੂਲ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਯੋਜਨਾ' ਵਿਸ਼ੇ 'ਤੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ। ਸ. ਪਿਰਥੀ ਸਿੰਘ, ਪੀ.ਸੀ.ਐੱਸ. (ਰਿਟਾ:) ਡਾਇਰੈਕਟਰ ਰਿਜਨਲ ਸੈਂਟਰ (ਮਗਸੀਪਾ) ਜਲੰਧਰ ਖੇਤਰ ਦੀ ਅਗਵਾਈ ਵਿਚ ਵਿਸ਼ਾ ਮਾਹਿਰ ਨਵਨੀਤ ਸ਼ਰਮਾਂ ਗੁਰਦਾਸਪੁਰ, ਹਰਬਖ਼ਸ਼ ਸਿੰਘ ਬਟਾਲਾ, ਡਾ. ਮਹਿੰਦਰ ਕੁਮਾਰ ਚੰਡੀਗੜ੍ਹ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 30 ਪ੍ਰਿੰਸੀਪਲਾਂ ਨੇ ਹਿੱਸਾ ਲਿਆ।
ਇਸ ਕੈਂਪ ਦੌਰਾਨ ਵਿਸ਼ੇ ਮਾਹਿਰਾਂ ਵੱਲੋਂ ਸਕੂਲਾਂ 'ਤੇ ਆਫ਼ਤਾਂ ਦੇ ਪ੍ਰਭਾਵ, ਸਕੂਲ ਸੁਰੱਖਿਆ ਲਈ ਆਫ਼ਤ ਜੋਖ਼ਮ ਘਟਾਉਣ ਦੇ ਮੁੱਢਲੇ ਪ੍ਰਬੰਧਾਂ, ਪੰਜਾਬ ਵਿਚ ਆਫ਼ਤਾਂ ਦਾ ਖ਼ਤਰਾ ਅਤੇ ਕਮਜ਼ੋਰ ਪ੍ਰੋਫਾਈਲ ਵਾਪਰੀਆਂ ਆਫ਼ਤਾਂ, ਘਟਨਾਵਾਂ, ਸਕੂਲ ਸੁਰੱਖਿਆ ਦੀ ਲੋੜ 'ਤੇ ਸਮੂਹ ਅਭਿਆਸ, ਆਫ਼ਤ ਰੋਕਥਾਮ ਅਤੇ ਤਿਆਰੀ ਵਿੱਚ ਸਕੂਲਾਂ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕੀਤਾ ਗਈ। ਇਸੇ ਦੌਰਾਨ ਆਫ਼ਤਾਂ ਦੀ ਸਥਿਤੀ ਵਿੱਚ ਸਕੂਲਾਂ ਤੋਂ ਕਿਸ ਕਿਸਮ ਦੀ ਉਮੀਦ ਕੀਤੀ ਜਾਂਦੀ ਹੈ, ਸਕੂਲਾਂ ਲਈ ਸੁਰੱਖਿਆ ਖ਼ਤਰੇ ਕੀ ਹਨ, ਉਸ ਨਾਲ ਨੁਕਸਾਨ, ਸਕੂਲਾਂ 'ਤੇ ਆਫ਼ਤਾਂ ਦੇ ਪ੍ਰਭਾਵ ਨੂੰ ਕਿਵੇਂ ਘਟਾਉਣਾ ਹੈ, ਸਕੂਲ ਸੁਰੱਖਿਆ ਪ੍ਰੋਗਰਾਮ, ਰਾਸ਼ਟਰੀ ਪੱਧਰ 'ਤੇ ਵਧੀਆ ਅਭਿਆਸਾਂ ਦੇ ਨਾਲ ਅਨੁਭਵ 'ਤੇ ਚਰਚਾ, ਇਮਾਰਤ ਸੁਰੱਖਿਆ ਲਈ ਢਾਂਚਾਗਤ ਅਤੇ ਗੈਰ-ਢਾਂਚਾਗਤ, ਸਕੂਲ ਆਫ਼ਤ ਪ੍ਰਬੰਧਨ ਯੋਜਨਾ ਦੇ ਸੰਕਲਪ, ਸਕੂਲ ਡੀਐਮਪੀ ਫਰੇਮਵਰਕ ਵਿਕਸਤ ਕਰਨ 'ਤੇ ਅਭਿਆਸ - ਸਮੂਹ ਕਾਰਜ ਚਰਚਾ, ਸੋਸ਼ਲ ਮੀਡੀਆ ਅਤੇ ਸਾਈਬਰ ਸੁਰੱਖਿਆ 'ਤੇ ਸੰਵੇਦਨਸ਼ੀਲਤਾ ਅਤੇ ਮੁੱਢਲੀ ਅੱਗ ਸੁਰੱਖਿਆ, ਖੋਜ ਅਤੇ ਬਚਾਅ ਤਕਨੀਕਾਂ ਦੇ ਵਿਸ਼ਿਆਂ 'ਤੇ ਜਾਗਰੂਕ ਕੀਤਾ ਗਿਆ।
ਇਸ ਤੋਂ ਬਾਅਦ ਨਿਰੀਖਣ ਤਹਿਤ ਬਾਹਰੀ ਸਕੂਲ ਦਾ ਦੌਰਾ ਵੀ ਕਰਵਾਇਆ। ਆਖ਼ਰ ਵਿਚ ਹਿੱਸਾ ਲੈਣ ਵਾਲੇ ਸਾਰੇ ਪ੍ਰਿੰਸੀਪਲਾਂ ਨੂੰ ਸਰਟੀਫਿਕੇਟ ਵੰਡੇ ਗਏ।