ਸਕੂਲ ਸਿੱਖਿਆ ਵਿਭਾਗ ਵੱਲੋਂ ਹੋਣ ਵਾਲੀਆਂ69 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਲਈ ਕੈਂਪ ਸ਼ੁਰੂ
ਅਸ਼ੋਕ ਵਰਮਾ
ਤਲਵੰਡੀ ਸਾਬੋ, 12 ਅਗਸਤ 2025 :ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਲਾਲੇਆਣਾ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਜੋਨ ਦੇ ਖਿਡਾਰੀਆਂ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਗਏ ਹਨ।ਇਹਨਾਂ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰਮੰਦਰ ਸਿੰਘ ਲਾਲੇਆਣਾ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ।
ਕਬੱਡੀ ਨੈਸ਼ਨਲ ਸਟਾਈਲ ਲਈ ਕੈਂਪ ਅੰਡਰ 14,17 ,19 ਮੁੰਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ
ਇਸ ਕੈਂਪ ਦੀ ਤਿਆਰੀ ਲਈ ਇੰਚਾਰਜ ਅਮਨਦੀਪ ਸਿੰਘ ਸ਼ੇਖਪੁਰਾ, ਕੈਂਪ ਟ੍ਰੇਨਰ ਰੋਹੀ ਸਿੰਘ, ਅੰਡਰ 14 ,17 ਲੜਕੀਆਂ ਲਈ ਹਰਵਿੰਦਰ ਸਿੰਘ, ਖੋ ਖੋ ਅੰਡਰ 19 ਮੁੰਡੇ ਭਗਤ ਸਿੰਘ ਪਬਲਿਕ ਸਕੂਲ ਮਲਕਾਣਾ ਵਿਖੇ ਇਸ ਕੈਂਪ ਦੇ ਇੰਚਾਰਜ ਕੌਰ ਸਿੰਘ,ਅੰਡਰ 17 ਕੁੜੀਆ ਦਾ ਕੈਂਪ ਸਰਕਾਰੀ ਹਾਈ ਸਕੂਲ ਮਲਕਾਣਾ, ਅੰਡਰ 17 ਮੁੰਡੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਵਿਖੇ ਇੰਚਾਰਜ ਹਰਪ੍ਰੀਤ ਸਿੰਘ, ਅੰਡਰ 14 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਇੰਚਾਰਜ ਕਵਿਤਾ ਰਾਣੀ, ਅੰਡਰ 14 ਲੜਕੀਆਂ ਦਾ ਕੈਂਪ ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ ਇੰਚਾਰਜ ਗੁਰਜੰਟ ਸਿੰਘ, ਕ੍ਰਿਕੇਟ ਅੰਡਰ 14,17 ਅਤੇ 19 ਮੁੰਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਅਤੇ ਇਸ ਦੇ ਇੰਚਾਰਜ ਹਰਵਿੰਦਰ ਸਿੰਘ ਅਤੇ ਤੇਜਿੰਦਰ ਕੁਮਾਰ ਲਗਾਏ ਗਏ ਹਨ।