ਲਾਰੇਸ ਗੈਗ ਦੇ ਨਾਮ 'ਤੇ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ
ਮਾੜੇ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ : ਐੱਸਐੱਸਪੀ ਮੈਡਮ ਪ੍ਰਗਿਆ ਜੈਨ
ਮਨਜੀਤ ਸਿੰਘ ਢੱਲਾ
ਜੈਤੋ,19 ਮਈ 2025-ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼੍ਰੀ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਸੀ.ਆਈ.ਏ ਫਰੀਦਕੋਟ ਅਤੇ ਸੀ.ਆਈ.ਏ ਜੈਤੋ ਦੀਆਂ ਟੀਮਾਂ ਵੱਲੋਂ 10 ਲੱਖ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 03 ਆਰੋਪੀਆਂ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ।
ਮਿਤੀ 18.05.2025 ਨੂੰ ਨੰਦ ਕਿਸ਼ੋਰ ਪੁੱਤਰ ਲਾਲ ਸੰਤ ਰਾਮ ਵਾਸੀ ਆਦਰਸ਼ ਨਗਰ, ਜੈਤੋ ਵੱਲੋਂ ਸੂਚਨਾਂ ਦਿੱਤੀ ਗਈ ਕਿ ਉਹਨਾਂ ਦੇ ਬੇਟੇ ਲਲਿਤ ਸਿੰਗਲਾ ਨੂੰ ਕਰੀਬ 01 ਮਹੀਨੇ ਪਹਿਲਾ ਤੋ ਵੱਖ-ਵੱਖ ਨੰਬਰਾਂ ਤੋ ਫਿਰੋਤੀ ਮੰਗਣ ਦੀਆਂ ਕਾਲਾ ਆ ਰਹੀਆਂ ਸਨ। ਜਿਹਨਾਂ ਪਰ ਪਹਿਲਾ ਉਹਨਾਂ ਵੱਲੋਂ ਧਿਆਨ ਨਹੀ ਦਿੱਤਾ ਗਿਆ। ਹੁਣ ਮਿਤੀ 16.05.2025 ਨੂੰ ਰਾਤ ਸਮੇ ਉਸ ਨੂੰ ਇੱਕ ਮੋਬਾਇਲ ਨੰਬਰ ਤੋ 10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਨਾ ਦੇਣ ਤੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ।
ਜਿਸ ਉਪੰਰਤ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਫਰੀਦਕੋਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਸਫਲਤਾ ਹਾਸਿਲ ਕਰਦਿਆ ਮਹਿਜ ਚੰਦ ਘੰਟਿਆਂ ਅੰਦਰ ਹੀ ਇਸ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਹਿਚਾਣ ਕੇਸ਼ਵ ਕੁਮਾਰ ਉਰਫ ਸੈਟੀ ਪੁੱਤਰ ਕਰਮਚੰਦ ਵਾਸੀ ਚੈਨਾ ਰੋਡ, ਹਰਦਿਆਲ ਨਗਰ, ਜੈਤੋ, ਸੰਦੀਪ ਕੁਮਾਰ ਉਰਫ ਸੇਮਾ ਪੁੱਤਰ ਖੇਮ ਚੰਦ ਵਾਸੀ ਗਲੀ ਨੰਬਰ 04, ਸੁਖਚੈਨਪੁਰਾ ਬਸਤੀ, ਜੈਤੋ ਅਤੇ ਇੱਕ ਜੁਵੇਨਾਇਲ ਵਜੋ ਹੋਈ ਹੈ।
ਸ਼ੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਦੋਸ਼ੀਆਂ ਵੱਲੋਂ ਫਿਰੋਤੀ ਦੀ ਮੰਗ ਲਈ ਵਰਤਿਆ ਗਿਆ ਮੋਬਾਇਲ ਨੰਬਰ ਬਠਿੰਡਾ ਵਿੱਚ ਕਿਸੇ ਨੌਜਵਾਨ ਤੇ ਹਮਲਾ ਕਰਕੇ ਉਸ ਪਾਸੋ ਖੋਹ ਕੀਤਾ ਗਿਆ ਸੀ, ਜਿਸ ਦੀ ਵਰਤੋ ਬਾਅਦ ਵਿੱਚ ਇਹਨਾਂ ਵੱਲੋ ਫਿਰੋਤੀ ਦੀ ਮੰਗ ਕਰਨ ਲਈ ਕੀਤੀ ਗਈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਰੇਹੜੀਆਂ ਉੱਪਰ ਸਮਾਨ ਦੀ ਢੋਆ ਢੁਆਈ ਦਾ ਕੰਮ ਕਰਦੇ ਸਨ, ਜਿਸ ਦੌਰਾਨ ਇਹਨਾਂ ਦੋਸ਼ੀਆਂ ਵੱਲੋਂ ਮਾਰਕੀਟਾਂ ਵਿੱਚ ਘੁੰਮ-ਫਿਰ ਕੇ ਦੁਕਾਨਾਂ ਦੇ ਸਟਰਾਂ ਅਤੇ ਬਾਹਰ ਲੱਗੇ ਫੈਲਕਸ ਬੋਰਡਾਂ ਪਰ ਲਿਖੇ ਨੰਬਰਾਂ ਦੀ ਵਰਤੋ ਧਮਕੀਆਂ ਦੇਣ ਲਈ ਕੀਤੀ ਗਈ ਸੀ।
ਉਕਤ ਮੁਕੱਦਮੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 57 ਮਿਤੀ 19.05.2025 ਅਧੀਨ ਧਾਰਾ 308(2), 351(3) ਬੀ.ਐਨ.ਐਸ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਦੌਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਸਕੇ।
ਫਰੀਦਕੋਟ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਜੀਰੋ ਟੋਲਰੈਸ ਦੀ ਨੀਤੀ ਅਪਣਾਈ ਗਈ ਹੈ। ਇਸ ਲਈ ਅਸੀ ਪਬਲਿਕ ਨੂੰ ਅਪੀਲ ਕਰਦੇ ਹਾ ਕਿ ਜੇਕਰ ਕਿਸੇ ਨੂੰ ਇਸ ਤਰੀਕੇ ਨਾਲ ਕੋਈ ਵੀ ਧਮਕੀ ਭਰੀ ਕਾਲ ਆਉਦੀ ਹੈ ਤਾਂ ਇਸ ਸਬੰਧੀ ਤੁਰੰਤ ਸੂਚਨਾ ਸਬੰਧਿਤ ਥਾਣਾ ਜਾਂ ਪੁਲਿਸ ਕੰਟਰੋਲ ਪਰ ਇਸ ਦੀ ਜਾਣਕਾਰੀ ਦਿੱਤੀ ਜਾਵੇ।