← ਪਿਛੇ ਪਰਤੋ
ਬੇ ਤਰਕ ਹੋਣਾ ਮਾਨਸਿਕ ਸਿਹਤ ਵਿਗਾੜ ਦਿੰਦਾ ਆਪਣਾ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ ਐਬਟਸ਼ਫੋਰਡ ਦਾ ਸਫਲ ਤਰਕਸ਼ੀਲ ਮੇਲਾ ਸਰੀ ( ਬਿਊਰੋ ਰਿਪੋਰਟਰ) ਤਰਕ ਅਤੇ ਬੇ ਤਰਕ ਨੂੰ ਸਮਝਣਾ ਕਿਓਂ ਜਰੂਰੀ ਹੈ। ਤਰਕ ਦਾ ਸੰਬੰਧ ਦਲੀਲ ਨਾਲ ਹੈ ਅਤੇ ਬੇ ਤਰਕ ਦਾ ਸੰਬੰਧ ਅੰਧ ਵਿਸ਼ਵਾਸ਼ ਨਾਲ। ਬੇ ਤਰਕ ਲੋਕਾਂ ਵਿੱਚ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਵਧੇਰੇ ਹੁੰਦੀ ਹੈ । ਉਪਰੋਕਤ ਸ਼ਬਦ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਬਲਵਿੰਦਰ ਬਰਨਾਲਾ ਨੇ 30 ਅਗਸਤ ਨੂੰ ਮੈਟਸਕਿਊ ਆਡੀਟੋਰੀਅਮ ਵਿਖੇ ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੇ ਸਮਾਗਮ ਦੌਰਾਨ ਕਹੇ । ਇਹ ਸਮਾਗਮ ਤਰਕਸ਼ੀਲ ਆਗੂ ਅਤੇ ਖੇਤੀ ਵਿਗਿਆਨੀ ਡਾ. ਬਲਜਿੰਦਰ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਿਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤਰਕਸ਼ੀਲ ਸੁਸਾਇਟੀ ਦੀ ਕੌਮੀ ਕਮੇਟੀ ਦੇ ਸਰਪ੍ਰਸਤ ਬਾਈ ਅਵਤਾਰ, ਪ੍ਰਧਾਨ ਬਲਦੇਵ ਰਹਿਪਾ, ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਅਤੇ ਵਿੱਤ ਸਕੱਤਰ ਜਗਰੂਪ ਧਾਲੀਵਾਲ ਵਲੋਂ ਡਾ. ਬਲਜਿੰਦਰ ਸੇਖੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੈਮਿਲੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਲਜ਼ਾਰ ਬਲਿੰਗ ਦੀ ਅਗਵਾਈ ਵਿੱਚ ਡਾ. ਸੁਖਦੇਵ ਮਾਨ, ਡਾ. ਜੋਰਾ ਸਿੰਘ ਬਰਾੜ, ਡਾ. ਗੁਰਮੇਲ ਬੀਰੋਕੇ ਅਤੇ ਪਵਿੱਤਰ ਕੌਰ ਵਲੋਂ ਵੀ ਡਾ. ਸੇਖੋਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ। ਚੇਤੇ ਰਹੇ ਕਿ ਡਾ. ਸੇਖੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਂਟੋਮਾਲੋਜੀ ਵਿਭਾਗ ਵਿੱਚੋਂ ਸੇਵਾ ਮੁੱਕਤ ਹੋਏ ਸਨ।
Total Responses : 954