ਪੰਜਾਬ ਸਿੱਖਿਆ ਕ੍ਰਾਂਤੀ" ਨਵੇਂ ਯੁੱਗ ਸ਼ੁਰੂਆਤ- ਵਿਧਾਇਕ ਅਮਰਗੜ੍ਹ
ਵਿਧਾਇਕ ਨੇ ਪਿੰਡ ਰਾਜਿੰਦਰ ਨਗਰ,ਜਿੱਤਵਾਲ ਕਲ੍ਹਾਂ,ਬੇਗੋਵਾਲ ਅਤੇ ਕੰਗਣਵਾਲ ਦੇ ਸਕੂਲਾਂ 'ਚ 93 ਲੱਖ 68 ਹਜਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਕੀਤਾ ਸਪੁਰਦ
ਅਮਰਗੜ੍ਹ/ਮਾਲੇਰਕੋਟਲਾ 19 ਮਈ :
"ਪੰਜਾਬ ਸਿੱਖਿਆ ਕ੍ਰਾਂਤੀ" ਹੁਣ ਕੇਵਲ ਇੱਕ ਮੁਹਿੰਮ ਨਹੀਂ, ਬਲਕਿ ਨਵੇਂ ਯੁੱਗ ਸ਼ੁਰੂਆਤ ਵੱਲ ਵੱਧਦੇ ਕਦਮ ਹਨ ਜੋ ਕਿ ਪੰਜਾਬ ਦੇ ਬੱਚਿਆ ਦੇ ਸੁਨਹਿਰੇ ਭਵਿੱਖ ਦੀ ਅਬਾਰਤ ਲਿਖਣ ਨਵੀਂ ਸ਼ੁਰੂਆਤ ਕਰ ਹੈ। ਇਹ ਪਰਿਵਰਤਨ ਦੀ ਇੱਕ ਲਹਿਰ ਹੈ ਜੋ ਹਰ ਪਿੰਡ, ਹਰ ਸਕੂਲ ਅਤੇ ਹਰ ਬੱਚੇ ਤੱਕ ਪਹੁੰਚ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਹਲਕੇ ਵਿਚ ਸਮਾਨ ਰੂਪ ਨਾਲ ਗੁਣਵੱਤਾ ਸਿੱਖਿਆ ਪ੍ਰਦਾਨ ਕਰਨਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸ਼ਰ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ "ਪੰਜਾਬ ਸਿੱਖਿਆ ਕ੍ਰਾਂਤੀ" ਮੁਹਿੰਮ ਤਹਿਤ ਹਲਕੇ ਦੇ ਪਿੰਡ ਰਾਜਿੰਦਰ ਨਗਰ,ਜਿੱਤਵਾਲ ਕਲ੍ਹਾਂ,ਬੇਗੋਵਾਲ ਅਤੇ ਕੰਗਣਵਾਲ ਦੇ ਸਕੂਲਾਂ 'ਚ 93 ਲੱਖ 68 ਹਜਾਰ ਦੇ ਵਿਕਾਸ ਕਾਰਜਾਂ ਦੀ ਸੌਗਾਤ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਪੁਰਦ ਕਰਦਿਆਂ ਕੀਤਾ।
ਵਿਧਾਇਕ ਵਿਧਾਇਕ ਪ੍ਰੋਫੈਸ਼ਰ ਜਸਵੰਤ ਸਿੰਘ ਗੱਜਣਮਾਜਰਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਜਿੰਦਰ ਨਗਰ ਵਿਖੇ ਕਰੀਬ 18 ਲੱਖ 42 ਹਜਾਰ ਦੀ ਲਾਗਤ ਨਾਲ ਨਵੇ ਕਮਰਾ, ਪਖਾਨੇ ਅਤੇ ਚਾਰਦੀਵਾਰੀ ਦਾ ਨਵੀਨੀਕਰਨ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਤ ਵਾਲ ਕਲਾਂ ਵਿਖੇ 16 ਲੱਖ 86 ਹਜਾਰ ਰੁਪਏ ਦੀ ਲਾਗਤ ਨਾਲ ਕਲਾਸ ਰੂਮਾਂ ਦੀ ਰਿਪੇਅਰ ਅਤੇ ਨਵੀਂ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਬੇਗੋਵਾਲ ਵਿਖੇ 08 ਲੱਖ 84 ਹਜਾਰ ਰੁਪਏ ਨਾਲ ਚਾਰੀਦਵਾਰੀ ਅਤੇ ਪਖਾਨੇ, ਸਕੂਲ ਆਫ ਹੈਪੀਨੇਸ਼ ਸਕੀਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲ ਵਿਖੇ 40 ਲੱਖ 40 ਹਜਾਰ ਰੁਪਏ ਦੀ ਲਾਗਤ ਨਾਲ ਵਿਕਾਸ਼ ਕਾਰਜਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗਣਵਾਲ ਵਿਖੇ ਕਰੀਬ 09 ਲੱਖ 16 ਹਜਾਰ ਦੀ ਲਾਗਤ ਨਾਲ 07 ਕਮਰਿਆਂ ਦੇ ਨਵੀਨੀਕਰਣ ਦਾ ਉਦਘਾਟਨ ਕੀਤਾ ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪ੍ਰੋਫੈਸਰ ਗੱਜਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਜ਼ਰੂਰਤਮੰਦ ਅਤੇ ਮੱਧਵਰਗ ਦੇ ਬੱਚਿਆਂ ਨੂੰ ਵੀ ਇਹੀ ਆਧੁਨਿਕ ਸੁਵਿਧਾਵਾਂ ਅਤੇ ਗੁਣਵੱਤਾ ਪ੍ਰਾਪਤ ਹੋਵੇ ਜੋ ਕਿ ਨਿੱਜੀ ਸਕੂਲਾਂ ਵਿਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਕਿਸੇ ਰਾਸ਼ਟਰ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਸਰਕਾਰ ਦਾ ਇਹ ਕਰਤੱਵ ਹੈ ਕਿ ਉਹ ਹਰ ਬੱਚੇ ਨੂੰ ਸਮਾਨ ਮੌਕੇ ਪ੍ਰਦਾਨ ਕਰੇ।
ਵਿਧਾਇਕ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤਾਂ ਜੋ ਉਹ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸੰਸਥਾਵਾਂ ਦਾ ਲਾਭ ਵੀ ਪ੍ਰਾਪਤ ਕਰ ਸਕਣ।