ਦੜੇ ਸੱਟੇ ਦਾ ਕਾਰੋਬਾਰ ਜੋਰਾਂ 'ਤੇ, ਵੱਡੀਆਂ ਮੱਛੀਆਂ ਫੜ੍ਹਨ 'ਚ ਪੁਲਿਸ ਨਾਕਾਮ
ਛੋਟੀਆਂ ਮੱਛੀਆਂ ਨੂੰ ਕਾਬੂ ਕਰਕੇ ਪੁਲਿਸ ਨੇ ਆਪਣੀ ਪਿੱਠ ਥਾਪੜੀ
ਦੀਪਕ ਜੈਨ
ਜਗਰਾਉਂ, 21 ਜੂਨ 2025- ਬੀਤੇ ਦਿਨੀ ਸੁਰਖੀਆਂ ਵਿੱਚ ਆਈ ਖਬਰ ਜਗਰਾਉਂ ਅੰਦਰ ਚੱਲ ਰਹੇ ਦੜੇ ਸੱਟੇ ਦੇ ਕਾਰੋਬਾਰ ਬਾਰੇ ਭਾਵੇਂ ਪੁਲਿਸ ਚੁਕੰਨੀ ਹੋ ਗਈ ਹੈ। ਪਰ ਪੁਲਿਸ ਵੱਲੋਂ ਬਹੁਤ ਛੋਟੇ ਪੱਧਰ ਤੇ ਦੜਾ ਸੱਟਾ ਕਰਨ ਵਾਲੇ ਦੋ ਖਾਈ ਵਾਲਾਂ ਨੂੰ ਕਾਬੂ ਕਰਕੇ ਆਪਣੀ ਪਿੱਠ ਥਾਪੜਨ ਦਾ ਹੀ ਢਕਵੰਜ ਕੀਤਾ ਜਾ ਰਿਹਾ ਹੈ। ਕਿਉਂਕਿ ਖਬਰ ਮੁਤਾਬਕ ਜਿਹੜੇ ਸੱਟੇ ਅਤੇ ਜੂਏ ਦੇ ਅੱਡੇ ਜਗਰਾਉਂ ਵਿੱਚ ਚੱਲ ਰਹੇ ਹਨ। ਉਹਨਾਂ ਅੱਡਿਆਂ ਉੱਪਰ ਅੱਜ ਵੀ ਉਵੇਂ ਹੀ ਜੁਆਰੀਆਂ ਦੀ ਕਾਫੀ ਭੀੜ ਸੀ ਅਤੇ ਪੁਲਿਸ ਦੀ ਕਾਰਵਾਈ ਦਾ ਤਾਂ ਨਾਮੋ ਨਿਸ਼ਾਨ ਵੀ ਨਹੀਂ ਸੀ।
ਇਹਨਾਂ ਅੱਡਿਆਂ ਤੇ ਕੰਮ ਕਰਨ ਵਾਲੇ ਇੱਕ ਕਰਿੰਦੇ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਾਡੇ ਆਕਾ ਦੀ ਉੱਪਰ ਤੱਕ ਪਹੁੰਚ ਹੈ ਅਤੇ ਸਥਾਨਕ ਪੁਲਿਸ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੀ। ਹੁਣ ਦੇਖਣਾ ਇਹ ਹੈ ਕਿ ਪੁਲਿਸ ਨੂੰ ਵੰਗਾਰ ਰਹੇ ਇਹ ਸੱਟੇ ਅਤੇ ਜੂਏ ਦੇ ਅੱਡੇ ਸਥਾਨਕ ਪੁਲਿਸ ਬੰਦ ਕਰਵਾਉਂਦੀ ਹੈ ਜਾਂ ਫਿਰ ਉਕਤ ਕਰਿੰਦੇ ਦੇ ਕਹਿਣ ਵਾਂਗੂੰ ਉੱਪਰ ਵਾਲੀ ਸੈਟਿੰਗ ਸਹੀ ਹੈ।
ਦੂਜੇ ਪਾਸੇ ਜੂਏ ਦੇ ਚੱਲ ਰਹੇ ਅੱਡਿਆਂ ਬਾਰੇ ਜਦੋਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦੀ ਹੀ ਇਹਨਾਂ ਜੂਏ ਦੇ ਅੱਡਿਆਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
2 | 9 | 0 | 0 | 6 | 8 | 1 | 4 |