ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੁਣ ਤੱਕ ਵਰਦੀਆਂ ਨਸੀਬ ਨਹੀਂ ਹੋਈਆਂ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਨਵੇਂ ਸੋਫਟਵੇਅਰ ਦੇ ਬਹਾਨੇ ਦੁਕਾਨਦਾਰਾਂ ਦੀਆਂ ਰੋਕੀਆਂ ਗਈਆਂ ਅਦਾਇਗੀਆਂ- ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਪਟਿਆਲਾ 20 ਸਤੰਬਰ (ਗੁਰਪ੍ਰੀਤ ਸਿੰਘ ਜਖਵਾਲੀ)
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹੁਣ ਤੱਕ ਵਰਦੀਆਂ ਨਸੀਬ ਨਹੀਂ ਹੋਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦੇ ਆਂ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲੇ ਨੇ ਦੱਸਿਆ ਕਿ ਅੱਧਾ ਸੈਸ਼ਨ ਬੀਤਣ ਤੋਂ ਬਾਅਦ ਵੀ ਪ੍ਰੀ ਪ੍ਰਾਈਮਰੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਦੇ ਬੱਚਿਆਂ ਨੂੰ ਹੁਣ ਤੱਕ ਵਰਦੀਆਂ ਨਸੀਬ ਨਹੀਂ ਹੋਈਆਂ। ਉਹਨਾਂ ਕਿਹਾ ਕਿ ਪਰ ਤੁਹਾਡਾ ਆਪਸੀ ਅਧੂਰੇ ਸਕੂਲਾਂ ਵਿੱਚ ਦੁਕਾਨਦਾਰ ਵੱਲੋਂ ਵਰਦੀਆਂ ਪਹੁੰਚਾਈਆਂ ਗਈਆਂ । ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਹੁਣ ਤੱਕ ਇਕ ਰੁਪਆ ਵੀ ਪੇਮੈਂਟਾਂ ਦੀ ਅਦਾਇਗੀ ਨਹੀਂ ਕੀਤੀ ਗਈ। ਸਰਕਾਰ ਵੱਲੋਂ ਨਵੇਂ ਸੋਫਟਵੇਅਰ ਦਾ ਬਹਾਨਾ ਬਣਾ ਕੇ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਵੱਡੇ ਪੱਧਰ ਤੇ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਨੀ ਨਿਗੂਣੀ ਰਾਸ਼ੀ ਵਿੱਚ ਪਹਿਲਾਂ ਤਾਂ ਵਰਦੀਆਂ ਮਿਲਣੀਆਂ ਵੀ ਬਹੁਤ ਔਖੀਆਂ ਹਨ ਜੇਕਰ ਕੋਈ ਦੁਕਾਨਦਾਰ ਸਾਰੀਆਂ ਹਦਾਇਤਾਂ ਮੁਤਾਬਕ ਵਰਦੀਆਂ ਦੇ ਵੀ ਦਿੰਦਾ ਹੈ ਤਾਂ ਉਸਨੂੰ ਛੇ- ਛੇ ਮਹੀਨੇ ਪੇਮੈਂਟ ਲਈ ਤਰਸਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਸਿੱਖਿਆ ਕਰਾਂਤੀ ਹੈ ਜਿਸ ਵਿੱਚ ਬੱਚੇ ਆਪਣੀਆਂ ਵਰਦੀਆਂ ਨੂੰ ਵੀ ਤਰਸੇ ਹੋਣ। ਸਰਕਾਰ ਹਰ ਗਲੀ ਮਹੱਲੇ ਵਿੱਚ ਸਿੱਖਿਆ ਕ੍ਰਾਂਤੀ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਇੱਕ ਹਫਤੇ ਦੇ ਅੰਦਰ ਅੰਦਰ ਪੇਮੈਂਟਾਂ ਕਲੀਅਰ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਨੂੰ ਪੂਰੀ ਤਰ੍ਹਾਂ ਵਰਦੀਆਂ ਮਿਲ ਜਾਣ। ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁਗਪਰਗਟ ਸਿੰਘ,ਹਰਵਿੰਦਰ ਸਿੰਘ ਖੱਟੜਾ , ਲੈਕ.ਰਜਿੰਦਰ ਜਵੰਦਾ, ਸੁਰਿੰਦਰ ਸਿੰਘ ਲਾਡਾ, ਅਮਰਿੰਦਰ ਤਰਖੇੜੀ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ,ਬਲਵਿੰਦਰ ਸਿੰਘ ਸਿੱਧੂ, ਨਾਇਬ ਸਿੰਘ ਸਿੱਧੂ, ਕੁਲਵਿੰਦਰ ਸਿੰਘ ਬਰਾਸ ਪਟਿਆਲਾ ਸਾਥੀ ਹਾਜ਼ਰ ਰਹੇ।