CCH , CGC ਲਾਂਡਰਾਂ ਨੇ ਰਸੋਈ ਮੁਕਾਬਲੇ ‘ਕਿਚਨ ਸੇ ਕਾਮਿਆਬੀ ਤੱਕ’ ਦੇ ਗ੍ਰੈਂਡ ਫਿਨਾਲੇ ਦੀ ਕੀਤੀ ਮੇਜ਼ਬਾਨੀ
ਬਾਬੂਸ਼ਾਹੀ ਬਿਊਰੋ
ਮੋਹਾਲੀ 11 ਸਤੰਬਰ 2026 :
ਚੰਡੀਗੜ੍ਹ ਕਾਲਜ ਆਫ਼ ਹਾਸਪਿਟੈਲਿਟੀ (ਸੀਸੀਐਚ), ਸੀਜੀਸੀ ਲਾਂਡਰਾਂ ਵੱਲੋਂ ਐਮਜੇ ਬੇਕਰਸ ਦੁਆਰਾ ਆਯੋਜਿਤ ਇੱਕ ਪ੍ਰਮੁੱਖ ਰਾਸ਼ਟਰੀ ਪੱਧਰ ਦਾ ਲਾਈਵ ਰਸੋਈ ਮੁਕਾਬਲਾ ‘ਕਿਚਨ ਸੇ ਕਾਮਿਆਬੀ ਤੱਕ’ ਸੀਜ਼ਨ-1 ਦੇ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕੀਤੀ ਗਈ। ਇਸ ਮੁਕਾਬਲੇ ਨੇ ਦੇਸ਼ ਭਰ ਦੇ ਚਾਹਵਾਨ ਹੋਮ ਸ਼ੈੱਫਜ਼ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ, ਮੁੱਖ ਧਾਰਾ ਦੀ ਮਾਨਤਾ ਪ੍ਰਾਪਤ ਕਰਨ ਅਤੇ ਰਸੋਈ (ਕਲਨਰੀ) ਉਦਯੋਗ ਵਿੱਚ ਭਵਿੱਖ ਦੇ ਕਰੀਅਰ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ। ਮੇਜ਼ਬਾਨ ਸੰਸਥਾ ਵਜੋਂ ਸੀਸੀਐਚ, ਸੀਜੀਸੀ ਲਾਂਡਰਾਂ ਨੇ ਆਪਣੇ ਅਤਿ-ਆਧੁਨਿਕ ਹਾਸਪਿਟੈਲਿਟੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਿਸ ਵਿੱਚ ਪ੍ਰੀਮੀਅਮ ਟ੍ਰੇਨਿੰਗ ਕਿਚਨ, ਬੇਕਰੀ ਅਤੇ ਕਨਫੈਕਸ਼ਨਰੀ ਲੈਬ ਅਤੇ ਇੱਕ ਐਡਵਾਂਸਡ ਟ੍ਰੇਨਿੰਗ ਰੈਸਟੋਰੈਂਟ ਸ਼ਾਮਲ ਹਨ। ਇਸ ਸਹੂਲਤ ਨੇ ਭਾਗੀਦਾਰਾਂ ਨੂੰ ਇੱਕ ਪੇਸ਼ੇਵਰ ਰਸੋਈ ਵਾਤਾਵਰਣ ਵਿੱਚ ਮੁਕਾਬਲਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਗ੍ਰੈਂਡ ਫਿਨਾਲੇ ਨੇ ਅਸਾਮ, ਓਡੀਸ਼ਾ, ਉਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਅਤੇ ਰਾਜਸਥਾਨ ਸਣੇ ਰਾਜਾਂ ਦੇ 40 ਤੋਂ ਵੱਧ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਨੂੰ ਇਕੱਠਾ ਕੀਤਾ। 17 ਤੋਂ 75 ਸਾਲ ਦੀ ਉਮਰ ਦੇ ਭਾਗੀਦਾਰਾਂ ਨੇ ਹਿੱਸਾ ਲੈਂਦਿਆਂ ਇਸ ਮੁਕਾਬਲੇ ਵਿੱਚ ਵੱਖ-ਵੱਖ ਪੀੜ੍ਹੀਆਂ ਅਤੇ ਖੇਤਰਾਂ ਦੀ ਕਲਨਰੀ (ਰਸੋਈ)ਹੁਨਰ ਦਾ ਜਸ਼ਨ ਮਨਾਇਆ। ਇਸ ਪ੍ਰੋਗਰਾਮ ਵਿੱਚ ਦੋ ਲਾਈਵ ਮੁਕਾਬਲੇ ਵਾਲੇ ਟਰੈਕ ਸਨ। ਕੁੱਕਰੀ ਮੁਕਾਬਲੇ 30 ਤੋਂ ਵੱਧ ਹੋਮ ਸ਼ੈੱਫਜ਼ ਨੇ ਖੇਤਰੀ ਰਸੋਈ ਪਰੰਪਰਾਵਾਂ ਅਤੇ ਹੌਟ ਕਿਚਨ ਦੀਆਂ ਨਵੀਨਤਾਕਾਰੀ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਦਕਿ ਬੇਕਰੀ ਮੁਕਾਬਲੇ ਵਿੱਚ 15 ਤੋਂ ਵੱਧ ਭਾਗੀਦਾਰਾਂ ਨੇ ਸ਼ੁੱਧਤਾ, ਰਚਨਾਤਮਕਤਾ, ਟੈਕਸਚਰ ਅਤੇ ਕਨਫੈਕਸ਼ਨਰੀ ਦੀ ਸੰਰਚਨਾਤਮਕ ਕਲਾ ਨਾਲ ਜੁੜੇ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ਮੁਲਾਂਕਣ ਇੱਕ ਪ੍ਰਸਿੱਧ ਜਿਊਰੀ ਵੱਲੋਂ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਸਰਿਤਾ ਖੁਰਾਨਾ, ਪ੍ਰਸਿੱਧ ਨਿਊਟ੍ਰੀਸ਼ਨਿਸਟ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ (ਜ਼ੀ ਖਾਨਾ ਖਜ਼ਾਨਾ), ਸ਼ੈੱਫ ਆਸ਼ੀਸ਼ ਬਾਲੀ, ਐਸੋਸੀਏਟ ਡਾਇਰੈਕਟਰ, ਐਸਓਐੈਚਐਮ, ਆਰਆਈਐਮਟੀ ਯੂਨੀਵਰਸਿਟੀ, ਸ਼ੈੱਫ ਵਿਸ਼ਾਲ ਹਾਂਡਾ, ਸੀਆਈਐਚਐਮ, ਚੰਡੀਗੜ੍ਹ; ਅਤੇ ਡਾ.ਵਿਮਲ ਕੁਮਾਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਐਚ, ਸੀਜੀਸੀ ਲਾਂਡਰਾਂ ਸ਼ਾਮਲ ਸਨ।ਪੇਸ਼ ਕੀਤੀਆਂ ਐਂਟਰੀਆਂ ਦਾ ਮੁਲਾਂਕਣ ਰਚਨਾਤਮਕਤਾ, ਟੈਕਸਚਰ, ਪੇਸ਼ਕਾਰੀ, ਤਕਨੀਕੀ ਗਿਆਨ ਅਤੇ ਸੁਆਦ ਦੇ ਆਧਾਰ ’ਤੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੋਲਦਿਆਂ ਡਾ.ਵਿਮਲ ਕੁਮਾਰ ਨੇ ਕਿਹਾ ਕਿ ‘ਕਿਚਨ ਸੇ ਕਾਮਿਆਬੀ ਤੱਕ’ ਨੇ ਪੂਰੇ ਭਰ ਤੋਂ ਉਭਰਦੇ ਸ਼ੈੱਫਜ਼ ਨੂੰ ਆਪਣੇ ਹੁਨਰਾਂ ਨੂੰ ਪੇਸ਼ੇਵਰ ਉਦਯੋਗਿਕ ਮਿਆਰਾਂ ’ਤੇ ਪਰਖਣ ਲਈ ਇੱਕ ਸ਼ਾਨਦਾਰ ਰਾਸ਼ਟਰੀ ਮੰਚ ਪ੍ਰਦਾਨ ਕੀਤਾ ਹੈ। ਇਸ ਸਮਾਗਮ ਨੇ ਸਾਡੇ ਵਿਦਿਆਰਥੀਆਂ ਨੂੰ ਕੀਮਤੀ ਪ੍ਰਯੋਗਾਤਮਕ ਸਿੱਖਿਆ ਦਾ ਮੌਕਾ ਵੀ ਦਿੱਤਾ, ਜਿਸ ਰਾਹੀਂ ਉੁਨ੍ਹਾਂ ਨੇ ਉਦਯੋਗ ਦੇ ਪੇਸ਼ੇਵਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਰਾਸ਼ਟਰੀ ਪੱਧਰ ਦੇ ਰਸੋਈ ਮੁਕਾਬਲੇ ਦੇ ਸੰਚਾਲਨ ਅਤੇ ਇਸ ਦੀ ਗਤੀਸ਼ੀਲਤਾ ਬਾਰੇ ਸਿੱਧਾ ਅਨੁਭਵ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਉਦਯੋਗ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸਾਡੇ ਵਿਦਿਆਰਥੀਆਂ ਨੂੰ ਹਾਸਪਿਟੈਲਿਟੀ ਪੇਸ਼ੇ ਦੀਆਂ ਅਸਲ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ। ਭਾਗੀਦਾਰਾਂ ’ਤੇ ਮਾਣ ਪ੍ਰਗਟ ਕਰਦਿਆਂ ਸ਼੍ਰੀਮਤੀ ਨੀਲਮ ਸਿੰਘ ਚੌਹਾਨ, ਸੰਸਥਾਪਕ, ਐਮਜੇ ਬੇਕਰਸ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਪ੍ਰਤਿਭਾਸ਼ਾਲੀ ਹੋਮ ਸ਼ੈੱਫਜ਼ ਨੂੰ ਉਹ ਰਾਸ਼ਟਰੀ ਪਛਾਣ ਦਿਵਾਉਣਾ ਸੀ ਜਿਸਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਦੇ ਪ੍ਰਤੀਯੋਗੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਬੇਮਿਸਾਲ ਹੁਨਰ ਨੇ ਇਸ ਗ੍ਰੈਂਡ ਫਿਨਾਲੇ ਨੂੰ ਸੱਚਮੁੱਚ ਇੱਕ ਯਾਦਗਾਰੀ ਮੀਲ ਪੱਥਰ ਬਣਾ ਦਿੱਤਾ ਹੈ। ਗ੍ਰੈਂਡ ਫਿਨਾਲੇ ਦਾ ਸਮਾਪਨ ਇਕ ਸਨਮਾਨ ਸਮਾਰੋਹ ਨਾਲ ਹੋਇਆ ਜਿਸ ਵਿੱਚ ਭਾਰਤ ਦੀ ਅਮੀਰ ਗੈਸਟ੍ਰੋਨੋਮਿਕ ਵਿਭਿੰਨਤਾ ਅਤੇ ਕਲਨਰੀ ਉੱਦਮਤਾ ਦੀ ਭਾਵਨਾ ਦਾ ਜਸ਼ਨ ਮਨਾਇਆ ਗਿਆ। ਕੁੱਕਰੀ ਮੁਕਾਬਲੇ ਦੇ ਜੇਤੂ ਗੁਜਰਾਤ ਤੋਂ ਸ਼੍ਰੀਮਤੀ ਜਾਗ੍ਰਿਤੀ ਬੇਨ, ਸ਼੍ਰੀਮਤੀ ਕਲਪਨਾ ਵਿਆਸ ਅਤੇ ਸ਼੍ਰੀਮਤੀ ਮਿਤੁਲ ਜੈਨ ਸਨ। ਬੇਕਰੀ ਮੁਕਾਬਲੇ ਦੇ ਜੇਤੂ ਹਰਿਆਣਾ ਤੋਂ ਸ਼੍ਰੀਮਤੀ ਕੀਰਤੀ, ਸ਼੍ਰੀਮਤੀ ਟੁੰਪਾ ਰੇਅ ਅਤੇ ਸ਼੍ਰੀਮਤੀ ਵਿਮਲਾ ਵਰਮਾ ਸਨ। ਸ਼੍ਰੀਮਤੀ ਮਿਸਟੀ ਮਿੱਤਰਾ ਨੂੰ ਬੈਸਟ ਫਿਊਜ਼ਨ ਡਿਸ਼