ਭਾਜਪਾ ਦੀ ਯਾਤਰਾ ਦਾ ਦੋਰਾਹਾ ਵਿਖੇ ਤਿੱਖਾ ਰੋਸ: ਲੋਕਾਂ ਨੇ ਕਾਲ਼ੀਆਂ ਝੰਡੀਆਂ ਦਿਖਾ ਕੇ ਲਗਾਏ ਮੁਰਦਾਬਾਦ ਦੇ ਨਾਅਰੇ
ਬਾਬੂਸ਼ਾਹੀ ਬਿਊਰੋ
ਦੋਰਾਹਾ (ਲੁਧਿਆਣਾ) 20 September 2026 : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਕੱਢੀ ਜਾ ਰਹੀ ਯਾਤਰਾ ਦਾ ਦੋਰਾਹਾ ਪਹੁੰਚਣ 'ਤੇ ਸਥਾਨਕ ਲੋਕਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਰੋਸ ਪ੍ਰਗਟਾ ਰਹੇ ਲੋਕਾਂ ਨੇ ਹੱਥਾਂ ਵਿੱਚ ਕਾਲ਼ੀਆਂ ਝੰਡੀਆਂ ਅਤੇ ਤਖ਼ਤੀਆਂ ਫੜ ਕੇ ਭਾਜਪਾ ਆਗੂਆਂ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਕਿ ਭਾਜਪਾ ਦੀ ਢੋਂਗ ਯਾਤਰਾ ਨੂੰ ਦੋਰਾਹਾ ਵਿਖੇ ਵੀ ਪੈ ਗਿਆ ਘੇਰਾ।
- Download Babushahi App
-
-