8ਵੀ ਜਮਾਤ ਦੇ ਵਿਦਿਆਰਥੀ ਆਰਵ ਦੀ ਦੂਸਰੀ ਕਿਤਾਬ ਛਪੀ
ਸਵਿਚ ਵਰਡ ਨਾਮ ਦੀ ਇਸ ਕਿਤਾਬ ਵਿੱਚ ਆਰਵ ਨੇ ਦੱਸੀਆਂ ਹਨ ਟੀਨ ਏਜ ਦੀਆਂ ਸਮੱਸਿਆਵਾਂ ਅਤੇ ਉਹਨਾਂ ਦਾ ਹੱਲ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਦੇ ਰਹਿਣ ਵਾਲੇ ਅੱਠਵੀਂ ਕਲਾਸ ਦੇ ਵਿਦਿਆਰਥੀ ਆਰਵ ਸਾਈਂ ਗੁਪਤਾ ਨੇ 13 ਵਰਿਆਂ ਦੀ ਉਮਰ ਵਿੱਚ ਦੂਜੀ ਕਿਤਾਬ ਲਿਖ ਦਿੱਤੀ ਹੈ ਅਤੇ ਇਹ ਛੱਪ ਕੇ ਹੁਣ ਮਾਰਕੀਟ ਵਿੱਚ ਵੀ ਆ ਗਈ ਹੈ। ਅਰਬ ਦੀ ਪਹਿਲੀ ਕਿਤਾਬ ਜਨਵਰੀ 2026 ਵਿੱਚ ਛਪੀ ਸੀ ਜਿਸ ਵਿੱਚ ਉਸਨੇ ਭਗਵਾਨ ਕ੍ਰਿਸ਼ਨ ਦੀ ਜ਼ਿੰਦਗੀ ਦੇ ਉਹ ਕਿੱਸੇ ਸਾਹਮਣੇ ਲਿਆਂਦੇ ਸਨ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਅਤੇ ਇਸ ਕਿਤਾਬ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ ਸੀ । ਹੁਣ ਉਸਨੇ 'ਸਵਿਚ ਵਰਡ' ਨਾਮ ਦੀ ਕਿਤਾਬ ਵਿੱਚ ਟੀਨ ਏਜ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ ਤੇ ਉਹਨਾਂ ਦਾ ਹੱਲ ਵੀ ਦੱਸਿਆ ਹੈ।
ਆਰਵ ਦੱਸਦਾ ਹੈ ਕਿ ਟੀਨ ਏਜ਼ ਦਾ ਹੋਣ ਕਾਰਨ ਉਸ ਨੂੰ ਆਪਣੇ ਦੋਸਤਾਂ ਦੀਆਂ ਇਹ ਸਮੱਸਿਆਵਾਂ ਜਿਵੇਂ ਓਵਰ ਥਿੰਕਿਂਗ, ਨਾਕਾਮਯਾਬ ਹੋਣ ਦਾ ਡਰ ਅਤੇ ਹੋਰ ਕਈ ਸਮੱਸਿਆਵਾਂ ਨੇੜੇ ਤੋਂ ਦੇਖੀਆਂ ਹਨ ਅਤੇ ਉਨਾਂ ਬਾਰੇ ਗਹਿਰਾਈ ਨਾਲ ਸੋਚਿਆ ਅਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹੋ ਜਾਣਕਾਰੀ ਉਸਨੇ ਇਸ ਕਿਤਾਬ ਵਿੱਚ ਉਕੇਰੀ ਹੈ । ਉਸ ਨੇ ਦੱਸਿਆ ਕਿ ਇਸ ਕਿਤਾਬ ਦਾ ਹਰ ਚੈਪਟਰ ਇੱਕ ਨਵੀਂ ਸਮੱਸਿਆ ਤੋਂ ਜਾਨੂੰ ਕਰਵਾਉਂਦਾ ਹੈ ਤੇ ਉਸ ਦੇ ਹੱਲ ਬਾਰੇ ਵੀ ਦੱਸਦਾ ਹੈ । ਕਿਤਾਬ ਪੜ੍ਹ ਕੇ ਟੀਨ ਏਜ ਦੇ ਨੌਜਵਾਨਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਆਪ ਛੁਟਕਾਰਾ ਪਾਉਣ ਦੀ ਪ੍ਰੇਰਨਾ ਮਿਲੇਗੀ।
ਉੱਥੇ ਹੀ ਆਰਵ ਦੀ ਮਾਤਾ ਮੀਨੂ ਗੁਪਤਾ ਦੱਸਦੇ ਹਨ ਕਿ ਆਰਵ ਨੇ ਇਸ ਕਿਤਾਬ ਲਈ ਕਾਫੀ ਮਿਹਨਤ ਕੀਤੀ ਹੈ ਉਹ ਰਾਤ ਕਾਫੀ ਦੇਰ ਤੱਕ ਜਾ ਕੇ ਨੋਟਸ ਬਣਾਉਂਦਾ ਸੀ ਅਤੇ ਹੁਣ ਕਿਤਾਬ ਮਾਰਕੀਟ ਵਿੱਚ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।