ਅਮਿਤ ਸੂਦ ਬਣੇ ਬੀਜੇਪੀ ਮੰਡਲ ਧਾਰੀਵਾਲ ਦੇ ਨਵੇਂ ਪ੍ਰਧਾਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 8 ਮਈ 2025 - ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਮਹਾਪਰਵ ਨਾਮ ਦੇ ਪ੍ਰੋਗਰਾਮ ਹੇਠ ਸਮੁੱਚੇ ਪੰਜਾਬ ਦੇ ਵਿੱਚ ਨਵੇਂ ਮੰਡਲ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਭਾਰੀ ਅਨਿਲ ਵਾਸੂਦੇਵਾ ਜੋ ਕਿ ਪਠਾਣਕੋਟ ਦੇ ਸਾਬਕਾ ਮੇਅਰ ਤੇ ਬੀਜੇਪੀ ਦੇ ਸੀਨੀਅਰ ਨੇਤਾ ਹਨ, ਵਿਸ਼ੇਸ਼ ਤੌਰ ਤੇ ਧਾਰੀਵਾਲ ਪਹੁੰਚੇ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਪ੍ਰਭਾਰੀ ਅਨਿਲ ਵਾਸੂ ਦੇਵਾ ਦਾ ਸਵਾਗਤ ਕੀਤਾ।
ਇਸ ਮੌਕੇ ਤੇ ਉਹਨਾਂ ਦੇ ਨਾਲ ਓਬੀਸੀ ਮੋਰਚਾ ਦੇ ਸਾਬਕਾ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਦੇ ਇਲਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਜੋਤੀ ਤੇ ਮੌਜੂਦਾ ਜ਼ਿਲਾ ਪ੍ਰਧਾਨ ਸਿਵਬੀਰ ਰਾਜਨ ਵੀ ਹਾਜ਼ਰ ਸਨ। ਇਸ ਮੌਕੇ ਤੇ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਾ ਗੁਰਦਾਸਪੁਰ ਅੰਕੁਸ਼ ਮਹਾਜਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਨਾਂ ਦੇ ਨਾਲ ਯੁਵਾ ਕਾਰਜਕਰਤਾ ਤੇ ਕੋ ਕਨਵੀਨੀਅਰ ਸੋਸ਼ਲ ਮੀਡੀਆ ਪੰਜਾਬ ਉਮੇਸ਼ਵਰ ਮਹਾਜਨ ਗੁਰਦਾਸਪੁਰ ਵੀ ਹਾਜ਼ਰ ਸਨ । ਚੋਣ ਪ੍ਰਕਿਰਿਆ ਦੇ ਦੌਰਾਨ ਅਮਿਤ ਸੂਦ ਜੋ ਕਿ ਬੀਜੇਪੀ ਦੇ ਇੱਕ ਪੁਰਾਣੇ ਵਰਕਰ ਹਨ ਉਹਨਾਂ ਨੂੰ ਅੱਜ ਮੰਡਲ ਧਾਰੀਵਾਲ ਦਾ ਪ੍ਰਧਾਨ ਬਣਾਇਆ ਗਿਆ ।
ਗੱਲਬਾਤ ਦੌਰਾਨ ਪ੍ਰਭਾਰੀ ਅਨਿਲ ਵਾਸੂ ਦੇਵਾਂ ਨੇ ਕਿਹਾ ਕਿ ਬੀਜੇਪੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਇੱਕ ਆਮ ਵਰਕਰ ਤੋਂ ਲੈ ਕੇ ਦੇਸ਼ ਦੇ ਵੱਡੇ ਮੁੱਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਮਿਤ ਸੂਦ ਪਾਰਟੀ ਨੂੰ ਧਾਰੀਵਾਲ ਮੰਡਲ ਦੇ ਵਿੱਚ ਮਜਬੂਤ ਕਰਨਗੇ। 2027 ਦੇ ਚੋਣਾਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੁੱਚੇ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜੇਗੀ। ਜਿਸ ਲਈ ਉਹਨਾਂ ਨੇ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ ਇਸ ਮੌਕੇ ਤੇ ਨਵੇਂ ਬਣੇ ਮੰਡਲ ਪ੍ਰਧਾਨ ਅਮਿਤ ਸੂਦ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਮਾਨ ਹੈ ਕੀ ਇੱਕ ਆਮ ਵਰਕਰ ਨੂੰ ਅੱਜ ਬੀਜੇਪੀ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੀ ਇਸ ਮਿਲੀ ਹੋਈ ਜਿੰਮੇਵਾਰੀ ਨੂੰ ਪੂਰੀ ਤਰ੍ਹਾਂ ਦੇ ਇਹਨਾਂ ਨਿਭਾਉਣਗੇ ਤੇ ਵਾਰਡ ਪੱਧਰ ਤੇ ਪਾਰਟੀ ਨੂੰ ਮਜਬੂਤ ਕਰਨਗੇ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਵੀ ਹਾਜ਼ਰ ਸਨ ਜਿਨਾਂ ਨੇ ਹਾਰ ਪਾ ਕੇ ਅਮਿਤ ਸੂਦ ਦਾ ਸਵਾਗਤ ਕੀਤਾ ਤੇ ਜ਼ੋਰਦਾਰ ਨਾਰੇਬਾਜੀ ਕੀਤੀ ਇਸ ਮੌਕੇ ਤੇ ਬੀਜੇਪੀ ਦੇ ਪੂਰਵ ਮੰਡਲ ਪ੍ਰਧਾਨ ਜੋਤੀ ਮਹਾਜਨ ਵੀ ਹਾਜ਼ਰ ਰਹੇ।