ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 25 ਮਈ, 2017 : ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੀ ਸੂਬਾ ਇਕਾਈ ਵੱਲੋਂ ਕੀਤੇ ਫੈਸਲੇ ਅਨੁਸਾਰ ਫਿਰੋਜ਼ਪੁਰ ਦੇ ਸਮੂਹ ਮੁਲਾਜ਼ਮਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਚੱਲ ਰਹੇ ਹਲਾਤ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸੂਬਾ ਇਕਾਈ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਦੀ ਨਵੇ ਸਿਰੇ ਤੋਂ ਚੋਣ ਕੀਤੀ ਗਈ। ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਸਮੂਹ ਕਰਮਚਾਰੀਆ ਨੇ ਜਨਕ ਸਿੰਘ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਚੁਣਿਆ। ਇਸ ਦੌਰਾਨ ਨਵੀ ਚੁਣੀ ਕਮੇਟੀ ਨੂੰ ਸਾਰਿਆ ਵੱਲੋਂ ਵਧਾਈ ਦਿੱਤੀ ਗਈ ਅਤੇ ਇਕੱਠੇ ਹੋ ਕੇ ਸੰਘਰਸ਼ ਲੜਨ ਦਾ ਪ੍ਰਣ ਲਿਆ ਗਿਆ। ਨਵੀ ਬਣੀ ਕਮੇਟੀ ਵਿਚਸਰਬਜੀਤ ਸਿੰਘ ਨੂੰ ਚੇਅਰਮੈਨ ਜਨਕ ਸਿੰਘ ਜ਼ਿਲ੍ਹਾ ਪ੍ਰਧਾਨ, ਸੁਨੀਲ ਕੁਮਾਰ ਮੀਤ ਪ੍ਰਧਾਨ, ਕੁਲਨਾਇਕ ਵਰਮਾ ਜਰਨਲ ਸਕੱਤਰ, ਵਰਿੰਦਰ ਸਿੰਘ ਸਕੱਤਰ, ਦਵਿੰਦਰ ਪ੍ਰੈਸ ਸਕੱਤਰ, ਵੀਨਾ ਰਾਣੀ ਕੈਸ਼ੀਅਰ, ਦਾਰਾ ਸਿੰਘ, ਜਸਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਮੈਂਬਰ ਚੁਣੇ ਗਏ।